20 ਸਾਲਾ ਲੜਕੀ ‘ਤੇ ਸੁੱਟਿਆ ਤੇਜ਼ਾਬ; ਬੁਰੀ ਤਰ੍ਹਾਂ ਝੁਲਸੀ ਮੁਟਿਆਰ

by jaskamal

ਨਿਊਜ਼ ਡੈਸਕ (ਜਸਕਮਲ) : ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ 'ਚ ਇਕ ਵਿਅਕਤੀ ਨੇ 20 ਸਾਲਾ ਇਕ ਕੁੜੀ 'ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ, ਜਿਸ 'ਚ ਕੁੜੀ ਬੁਰੀ ਤਰ੍ਹਾਂ ਨਾਲ ਝੁਲਸ ਗਈ। ਘਟਨਾ ਤੋਂ ਬਾਅਦ, ਕੁੜੀ ਨੂੰ ਤੁਰੰਤ ਇਲਾਜ ਲਈ ਸ਼੍ਰੀ ਮਹਾਰਾਸ਼ਟਰ ਹਰਿ ਸਿੰਘ (ਐੱਸ.ਐੱਮ.ਐੱਚ.ਐੱਸ.) ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਅਨੁਸਾਰ ਇਹ ਘਟਨਾ ਪੁਰਾਣੇ ਸ਼੍ਰੀਨਗਰ ਦੇ ਵੰਤਪੋਰਾ ਇਲਾਕੇ 'ਚ ਉਸਮਾਨੀਆ ਕਾਲੋਨੀ ਦੀ ਹੈ। ਅਧਿਕਾਰੀਆਂ ਨੇ ਕਿਹਾ,''ਇਕ ਕੁੜੀ 'ਤੇ ਕਿਸੇ ਅਣਜਾਣ ਵਿਅਕਤੀ ਨੇ ਤੇਜ਼ਾਬ ਨਾਲ ਹਮਲਾ ਕੀਤਾ ਅਤੇ ਮੌਕੇ 'ਤੇ ਫਰਾਰ ਹੋ ਗਿਆ।'' ਉਨ੍ਹਾਂ ਦੱਸਿਆ ਕਿ ਹਮਲਾਵਰ ਦਾ ਪਤਾ ਲਗਾਉਣ ਲਈ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

More News

NRI Post
..
NRI Post
..
NRI Post
..