ਨਤੀਜਿਆਂ ਤੋਂ ਬਾਅਦ, ਕਿਸ ਸਿਰ ਸਜੇਗਾ ਪੰਜਾਬ ਦੇ CM ਦਾ ਤਾਜ ?

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲਣ ਜਾ ਰਿਹਾ ਹੈ। ਈ. ਵੀ. ਐੱਮ. 'ਚ ਬੰਦ 1304 ਉਮੀਦਵਾਰਾਂ ਦੀ ਕਿਸਮਤ ਖੁੱਲੇਗੀ ਅਤੇ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਇਸ ਵਾਰ ਪੰਜਾਬ ਦੀ ਸੱਤਾ ਕਿਸ ਪਾਰਟੀ ਦੇ ਹੱਥਾਂ 'ਚ ਜਾਵੇਗੀ।

ਜਿਕਰਯੋਗ ਹੈ ਕਿ ਸੂਬੇ ਭਰ ਦੇ ਵੋਟਰਾਂ ਨੂੰ 20 ਫਰਵਰੀ ਨੂੰ ਹੋਈਆਂ ਵੋਟਾਂ ਤੋਂ ਬਾਅਦ 10 ਮਾਰਚ ਦਾ ਬੇਸਬਰੀ ਨਾਲ ਇੰਤਜਾਰ ਸੀ। ਉਥੇ ਹੀ ਚੋਣ ਕਮਿਸ਼ਨ ਵੱਲੋਂ ਗਿਣਤੀ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਨਿਯਮ ਸਪੱਸ਼ਟ ਕਰ ਦਿੱਤੇ ਗਏ ਹਨ।

ਇਸ ਵਾਰ ਰੀ-ਕਾਊਟਿੰਗ ਰਾਊਂਡ ਦੇ ਅਨੁਸਾਰ ਹੋੲ ਵਾਲੀ ਹੈ। ਕਾਊਟਿੰਗ ਸੈਂਟਰਾਂ ਦੇ ਅੰਦਰ ਤਿਆਰੀਆਂ ਵੀ ਪੂਰੀਆਂ ਹੋ ਚੁੱਕੀਆਂ ਹਨ ਅਤੇ ਕੋਚੇਨਾ ਕਾਲ ਦੇ ਚਲਦਿਆਂ ਕੇਰੇਨਾ ਨਿਯਮਾਂ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਮਾਸਕ ਅਤੇ ਸੈਨੀਟਾਈਜ਼ਰ ਉਪਲੱਬਧ ਕਰਵਾਏ ਜਾਣਗੇ।

ਚੋਣ ਕਮਿਸ਼ਨ ਵੱਲੋਂ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਅਗਲੇ ਰਾਊਂਡ ਦੀ ਕਾਊਟਿੰਗ ਸ਼ੁਰੂ ਹੋ ਜਾਂਦੀ ਹੈ ਤਾਂ ਕੋਈ ਵੀ ਉਮੀਦਵਾਰ ਪਿਛਲੇ ਰਾਊਂਡ ਦੀ ਹੀ ਕਾਊਟਿੰਗ ਦੀ ਅਪੀਲ ਨਹੀਂ ਕਰ ਸਕਦਾ।

ਮੋਬਾਇਲ ਲੈ ਕੇ ਜਾਣ 'ਤੇ ਰਹੇਗੀ ਮਨਾਹੀ
ਚੋਣ ਕਮਿਸ਼ਨ ਨੇ ਕਾਊਟਿੰਗ ਸੈਂਟਰਾਂ ਦੀ ਸੁਰੱਖਿਆ ਨੂੰ ਵੀ ਪੂਰਾ ਧਿਆਨ 'ਚ ਰੱਖਿਆ ਹੈ। ਕੋਈ ਵੀ ਉਮੀਦਵਾਰ ਆਪਣੇ ਨਾਲ ਮੋਬਾਇਲ ਅੰਦਰ ਨਹੀਂ ਲਿਜਾ ਸਕਦਾ। ਇੰਨਾ ਹੀ ਨਹੀਂ ਹੋਰ ਇਲੈਕਟ੍ਰਾਨਿਕ ਗੈਜੇਟਸ ਵੀ ਅੰਦਰ ਲੈ ਕੇ ਜਾਣਾ ਤੇ ਪਾਬੰਦੀ ਰਹੇਗੀ।