ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਕਿਸਾਨਾਂ ਤੇ ਵੱਡਾ ਬਿਆਨ, ਕਿਹਾ….

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਿਸਾਨਾਂ ਦਾ ਖੇਤੀ ਮਾਡਲ ਵਧੀਆ ਨਹੀਂ ਹੈ, ਜਿਸ ਨਾਲ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। ਤੋਮਰ ਨੇ ਕਿਹਾ ਕਿ ਕਿਸਾਨ ਲਗਾਤਾਰ ਕੀਟਨਾਸ਼ਕ ਵਾਲੀਆਂ ਜ਼ਹਿਰੀਲੀਆਂ ਫ਼ਸਲਾਂ ਉਗਾ ਰਹੇ ਹਨ। ਹਾਲਾਂਕਿ ਉਹ ਇਨ੍ਹਾਂ ਫ਼ਸਲਾ ਨੂੰ ਖ਼ੁਦ ਖਾ ਨਹੀਂ ਰਹੇ ਸਿਰਫ਼ ਵੇਚਣ ਦਾ ਕੰਮ ਕਰ ਰਹੇ ਹਨ।

ਤੋਮਰ ਨੇ ਕਿਹਾ ਕਿ ਰਸਾਇਣਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਦੇ ਰੁਝਾਨ ਨੂੰ ਬਦਲਣਾ ਪਵੇਗਾ। ਉਨ੍ਹਾਂ ਨੇ ਉਮੀਦ ਕੀਤੀ ਹੈ ਕਿ ਭਵਿੱਖ ’ਚ ਅਜਿਹਾ ਮਾਡਲ ਆਉਣਾ ਚਾਹੀਦਾ ਹੈ, ਜਿਸ ਨਾਲ ਸਰੀਰ ਨੂੰ ਨੁਕਸਾਨ ਨਾ ਹੁੰਦਾ ਹੋਵੇ। ਉਨ੍ਹਾਂ ਦਾ ਇਸ਼ਾਰਾ ਜੈਵਿਕ ਖੇਤੀ ਵੱਲ ਸੀ।

ਉਨ੍ਹਾਂ ਨੇ ਕਿਹਾ ਕਿ ਕਿਸਾਨ ਕੀਟਨਾਸ਼ਕਾਂ ਦਾ ਇਸਤੇਮਾਲ ਲਾਲਚ ’ਚ ਕਰ ਜ਼ਰੂਰ ਰਹੇ ਹਨ ਪਰ ਉਹ ਮਹਿਸੂਸ ਕਰ ਰਹੇ ਹਨ ਕਿ ਉਹ ਗਲਤੀ ਕਰ ਰਹੇ ਹਨ। ਕੋਈ ਵੀ ਕਿਸਾਨ ਅਜਿਹੀ ਖੇਤੀ ਕਰਦਾ ਹੈ ਅਤੇ ਪੈਸੇ ਦਾ ਕਮਾਉਂਦਾ ਹੈ ਪਰ ਖੁਸ਼ ਦਿਖਾਈ ਨਹੀਂ ਦਿੰਦਾ।