ਯਾਦਵਿੰਦਰ ਸਿੰਘ ਨੂੰ ਜੇਲ੍ਹ ਭੇਜਣ ‘ਤੇ ਅਕਾਲੀ ਪਾਰਟੀ ਦਾ ਹਾਈ ਕੋਰਟ ਜਾਣ ਦਾ ਐਲਾਨ

by nripost

ਖੰਨਾ (ਪਾਇਲ): ਦੱਸ ਦਇਏ ਕਿ ਖੰਨਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਮਾਮਲੇ ਵਿਚ ਪੁਲਿਸ ਨੂੰ ਰਿਮਾਂਡ ਨਹੀਂ ਮਿਲਿਆ। ਅਦਾਲਤ ਨੇ ਉਸ ਨੂੰ ਜੇਲ੍ਹ ਭੇਜਣ ਦੇ ਹੁਕਮ ਦੇ ਦਿੱਤੇ ਹਨ।

ਅਕਾਲੀ ਦਲ ਦੇ ਲੀਗਲ ਸੈੱਲ ਦੇ ਮੁਖੀ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਖੰਨਾ ਆਏ ਤੇ ਕਿਹਾ ਕਿ ਇਸ ਝੂਠੇ ਪਰਚੇ ਦੇ ਖ਼ਿਲਾਫ਼ ਉਹ ਹਾਈ ਕੋਰਟ ਜਾਣਗੇ। ਐਡਵੋਕੇਟ ਕਲੇਰ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਚੋਣਾਂ ਜਿੱਤਣ ਲਈ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ। ਪਹਿਲਾਂ ਵਿਰੋਧੀਆਂ ਦੇ ਕਾਗਜ਼ ਨਹੀਂ ਭਰਨ ਦਿੱਤੇ ਗਏ ਤੇ ਫ਼ਿਰ ਬੂਥਾਂ 'ਤੇ ਕਬਜ਼ਾ ਕੀਤਾ ਗਿਆ। ਹੁਣ ਵੋਟਾਂ ਦੀ ਗਿਣਤੀ ਵੇਲੇ ਧੱਕੇਸ਼ਾਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਅਫ਼ਸਰਾਂ ਨੇ ਇਹ ਧੱਕੇਸ਼ਾਹੀ ਕੀਤੀ ਹੈ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਅਕਾਲੀ ਦਲ ਇਸ ਪਰਚੇ ਦੇ ਖ਼ਿਲਾਫ਼ ਹਾਈ ਕੋਰਟ ਜਾਵੇਗਾ।

ਪੇਸ਼ੀ 'ਤੇ ਆਉਂਦੇ ਸਮੇਂ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਸਰਕਾਰ ਆਪਣੀ ਹਾਰ ਦੇਖ ਕੇ ਬੁਖਲਾ ਗਈ ਸੀ। ਜਦੋਂ ਅਕਾਲੀ ਦਲ ਜਿੱਤ ਰਿਹਾ ਸੀ ਤਾਂ ਨਤੀਜਾ ਰੋਕ ਲਿਆ ਗਿਆ ਤੇ ਉਨ੍ਹਾਂ ਨੂੰ ਜ਼ਬਰਦਸਤੀ ਚੁੱਕ ਲਿਆ ਗਿਆ। ਯਾਦੂ ਨੇ ਸਫ਼ਾਈ ਦਿੱਤੀ ਕਿ ਉਨ੍ਹਾਂ ਤੇ ਐੱਸ. ਡੀ. ਐੱਮ. ਵਿਚਾਲੇ ਤਕਰੀਬਨ 50 ਮੀਟਰ ਦਾ ਫ਼ਾਸਲਾ ਸੀ। ਉਨ੍ਹਾਂ ਨੇ ਨਾ ਤਾਂ ਕੋਈ ਬਦਤਮੀਜੀ ਕੀਤੀ ਤੇ ਨਾ ਹੀ ਕੰਮ ਵਿਚ ਅੜਿੱਕਾ ਪਾਇਆ। ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪਾਰਟੀ ਦਾ ਹਰ ਵਰਕਰ ਯਾਦੂ ਦੇ ਨਾਲ ਹੈ।

More News

NRI Post
..
NRI Post
..
NRI Post
..