ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨੂੰ ਹਟਾਉਣ ਲਈ ‘ਸਾਰੇ ਵਿਕਲਪਾਂ ‘ਤੇ ਵਿਚਾਰ ਕੀਤਾ ਜਾ ਰਿਹਾ : ਟਰੰਪ

by mediateam

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਰ ਆਖਿਆ ਹੈ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਹਟਾਉਣ ਲਈ 'ਸਾਰੇ ਵਿਕਲਪਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਟਰੰਪ ਨੇ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਨੂੰ ਕਿਹਾ ਕਿ ਮੇਜ 'ਤੇ ਸਾਰੇ ਵਿਕਲਪ ਪਏ ਹਨ। ਉਨ੍ਹਾਂ ਨੇ ਮਾਦੁਰੋ 'ਤੇ ਦਬਾਅ ਬਣਾਉਣ ਦੇ ਅਮਰੀਕੀ ਨੀਤ ਅਿਭਆਨ ਦਾ ਸਮਰਥਨ ਕਰਨ ਵਾਲੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਦੀ ਇਕ ਬੈਠਕ 'ਚ ਮੇਜ਼ਬਾਨੀ ਕੀਤੀ। ਟਰੰਪ ਨੇ ਬੈਠਕ 'ਚ ਕਿਹਾ ਕਿ ਵੈਨੇਜ਼ੁਏਲਾ 'ਚ ਜੋ ਹੋ ਰਿਹਾ ਹੈ, ਉਹ ਸ਼ਰਮਨਾਕ ਹੈ- ਕਰਜ਼ਾ, ਤਬਾਹੀ ਅਤੇ ਭੁੱਖਮਰੀ। ਉਥੇ ਜਵਾਬ 'ਚ ਵੈਨੇਜ਼ੁਏਲਾ ਦੇ ਵਿਦੇਸ਼ ਮੰਤਰਾਲੇ ਨੇ ਟਰੰਪ ਅਤੇ ਬੋਲਸੋਨਾਰੋ 'ਤੇ ਜੰਗ ਸਮਰਥਕ ਹੋਣ ਦਾ ਦੋਸ਼ ਲਾਇਆ ਅਤੇ ਉਨ੍ਹਾਂ ਦੇ ਬਿਆਨ ਨੂੰ ਖਤਰਨਾਕ ਅਤੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਖਤਰਾ ਕਰਾਰ ਦਿੱਤਾ।

More News

NRI Post
..
NRI Post
..
NRI Post
..