‘ਆਪ’ ਸਰਕਾਰ ਦੇ ਹਥਿਆਰਾਂ ਬਾਰੇ ਫੈਸਲੇ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਦਾ ਵੱਡਾ ਬਿਆਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਸਰਕਾਰ ਵਲੋਂ ਲਾਇਸੈਂਸੀ ਹਥਿਆਰਾਂ ਬਾਰੇ ਲਏ ਗਏ ਫੈਸਲੇ 'ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ 99.0 ਫੀਸਦੀ ਜੁਰਮ ਨਾਜਾਇਜ਼ ਹਥਿਆਰ ਨਾਲ ਹੋਏ ਹਨ। ਪਹਿਲਾਂ ਪੰਜਾਬ 'ਚ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਤੇ ਫਿਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ। ਇਕ ਦਾ ਖੇਡ ਜਗਤ 'ਚ ਵਡਾ ਨਾਮ ਸੀ ਤੇ ਦੂਜੇ ਦਾ ਕਲਾਕਾਰਾਂ 'ਚ ਸੀ। ਅੰਮ੍ਰਿਤਪਾਲ ਨੇ ਕਿਹਾ ਇਨ੍ਹਾਂ ਦੋਵਾਂ ਕਤਲਾਂ 'ਚ ਆਟੋਮੈਟਿਕ ਹਥਿਆਰ ਵਰਤੇ ਗਏ ਹਨ। ਇਸ ਦੇ ਬਾਵਜੂਦ ਸਰਕਾਰ ਵਲੋ ਕੋਈ ਸਖਤ ਫੈਸਲਾ ਨਹੀਂ ਲਿਆ ਗਿਆ। ਪੰਜਾਬ 'ਚ ਪਿਛਲੀ ਦਿਨੀਂ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਤੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਕਤਲ ਹੋਇਆ। ਉਨ੍ਹਾਂ ਨੇ ਕਿਹਾ ਸੁਧੀਰ ਨੂੰ ਕੌਮ ਬਾਰੇ ਗਲਤ ਬੋਲਣ ਕਰਕੇ ਜੇਲ੍ਹ ਹੋਈ ਤੇ ਪ੍ਰਦੀਪ ਜੇਲ੍ਹ ਕੱਟ ਕੇ ਜ਼ਮਾਨਤ 'ਤੇ ਆਇਆ ਸੀ।