ਹਿੰਦੂ ਕੰਨਿਆ ਕਾਲਜ, ਕਪੂਰਥਲਾ ਦਾ ਸਾਲਾਨਾ ਖੇਡ ਸਮਾਗਮ

by mediateam

ਕਪੂਰਥਲਾ (ਇੰਦਰਜੀਤ ਸਿੰਘ) : ਸਥਾਨਕ ਹਿੰਦੂ ਕੰਨਿਆ ਕਾਲਜ, ਕਪੂਰਥਲਾ ਵਿਖੇ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ। ਜਿਸ ਵਿੱਚ ਸੀ.ਆਰ.ਪੀ.ਐਫ. ਦੇ ਡੀ.ਆਈ.ਜੀ. (ਡਿਪਟੀ ਇੰਸਪੈਕਟਰ ਜਨਰਲ ਪੁਲਿਸ) ਸ਼੍ਰੀ ਨਰਿੰਦਰ ਸਿੰਘ ਜੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਡਿਸਟ੍ਰਿਕ ਪਲੈਨਿੰਗ ਬੋਰਡ ਦੇ ਚੈਅਰਮੈਨ ਸ਼੍ਰੀ ਅਨੂਪ ਕਲਹਨ ਜੀ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਖੇਡ ਮੇਲੇ ਦਾ ਆਗਾਜ ਮੁੱਖ ਮਹਿਮਾਨਾਂ ਦੇ ਫੁੱਲਾਂ ਨਾਲ ਸਵਾਗਤ ਤੋਂ ਹੋਇਆ। ਉਪਰੰਤ ਖੇਡਾਂ ਦੇ ਰਿਟਾਇਰਡ ਡਿਪਟੀ ਡਾਇਰੈਕਟਰ ਸ਼੍ਰੀ ਸਤੀਸ਼ ਕੁਮਾਰ ਜੀ ਨੇ ਮੁੱਖ ਮਹਿਮਾਨ ਦਾ ਸ਼ਬਦਾਂ ਨਾਲ ਸਵਾਗਤ ਕਰਦਿਆਂ ਜੀ ਆਇਆ ਆਖਿਆ।ਮੁੱਖ ਮਹਿਮਾਨ ਨੇ ਝੰਡਾ ਫਹਿਰਾਉਣ ਦੀ ਰਸਮ ਤੋ ਬਾਅਦ ਹਵਾ ਵਿੱਚ ਗੁਬਾਰੇ ਛੱਡ ਕੇ ਇਸ ਖੇਡ ਮੇਲੇ ਦੀ ਰਸਮੀ ਸ਼ੁਰੂਆਤ ਕੀਤੀ ਅਤੇ ਮਾਰਚ ਪਾਸਟ ਤੋ ਸਲਾਮੀ ਲਈ।

ਵਿਦਿਆਰਥਣਾਂ ਵੱਲੋਂ ਖੇਡ ਨੂੰ ਸਹੀ ਭਾਵਨਾ ਨਾਲ ਖੇਡਣ ਦਾ ਪ੍ਰਣ ਵੀ ਕੀਤਾ ਗਿਆ। ਖੇਡ ਮੁਕਾਬਲਿਆਂ ਵਿੱਚ ਸਕੂਲ ਤੇ ਕਾਲਜ ਦੀਆਂ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਖੇਡ ਮੇਲੇ ਵਿੱਚ ਕਈ ਮੁਕਾਬਲੇ ਹੋਏ। 100 ਮੀਟਰ ਦੀ ਰੇਸ ਵਿੱਚ ਅਕਵਿੰਦਰ ਨੇ ਪਹਿਲਾ, ਜੋਤੀ ਨੇ ਦੂਜਾ ਤੇ ਪ੍ਰਭਜੋਤ ਨੇ ਤੀਜਾ ਇਨਾਮ, 200 ਮੀਟਰ ਦੀ ਰੇਸ ਵਿੱਚ ਅਕਵਿੰਦਰ ਨੇ ਪਹਿਲਾ, ਸਾਵਨੀ ਨੇ ਦੂਜਾ ਤੇ ਪ੍ਰਭਜੋਤ ਨੇ ਤੀਜਾ ਇਨਾਮ, ਸੈਕ ਰੇਸ ਵਿੱਚ ਅਕਵਿੰਦਰ ਨੇ ਪਹਿਲਾ, ਅਮਰਜੀਤ ਨੇ ਦੂਜਾ ਤੇ ਹਰਮੀਤ ਨੇ ਤੀਜਾ ਇਨਾਮ, ਲੌਂਗ ਜੰਪ ਵਿੱਚ ਅਕਵਿੰਦਰ ਨੇ ਪਹਿਲਾ, ਜੋਤੀ ਨੇ ਦੂਜਾ ਤੇ ਪ੍ਰਭਜੋਤ ਨੇ ਤੀਜਾ ਇਨਾਮ, ਚਾਟੀ ਰੇਸ ਵਿੱਚ ਜਸਪ੍ਰੀਤ ਨੇ ਪਹਿਲਾ, ਪੂਜਾ ਨੇ ਦੂਜਾ ਤੇ ਜਸਮੀਨ ਨੇ ਤੀਜਾ ਇਨਾਮ, ਫਰਾਗ ਰੇਸ ਵਿੱਚ ਅਕਵਿੰਦਰ ਨੇ ਪਹਿਲਾ, ਅਮਰਜੀਤ ਨੇ ਦੂਜਾ ਤੇ ਤਨੀਸ਼ਾ ਨੇ ਤੀਜਾ ਇਨਾਮ, ਆਬਸਟੈਕਲ ਰੇਸ ਵਿੱਚ ਜੋਤੀ ਨੇ ਪਹਿਲਾ, ਪੂਜਾ ਨੇ ਦੂਜਾ ਤੇ ਪ੍ਰਿਆ ਨੇ ਤੀਜਾ ਇਨਾਮ, 400 ਮੀਟਰ ਰਿਲੇਅ ਰੇਸ ਵਿੱਚ ਅਕਵਿੰਦਰ ਨੇ ਪਹਿਲਾ, ਹਰਮੀਤ ਨੇ ਦੂਜਾ ਤੇ ਰਾਜਵੀਰ ਨੇ ਤੀਜਾ ਇਨਾਮ, ਸ਼ਾਟ ਪੁੱਟ ਵਿੱਚ ਅਕਵਿੰਦਰ ਨੇ ਪਹਿਲਾ, ਜੈਸਮੀਨ ਨੇ ਦੂਜਾ ਤੇ ਰਾਜਵੀਰ ਨੇ ਤੀਜਾ ਇਨਾਮ ਹਾਸਲ ਕੀਤਾ।

ਥ੍ਰੀ ਲੈਗਡ ਰੇਸ ਵਿੱਚ ਪ੍ਰਭਜੋਤ/ਰਾਜਦੀਪ ਨੇ ਪਹਿਲਾ, ਸਹਿਜਦੀਪ/ਜਸਮੀਨ ਨੇ ਦੂਜਾ ਤੇ ਜਸਮੀਨ/ਤਾਨੀਆ ਤੀਜੇ ਨੰਬਰ ਤੇ ਰਹੇ। ਸਕਿੰਪਿੰਗ ਰੇਸ ਵਿੱਚ ਪ੍ਰਭਜੋਤ, ਅਕਵਿੰਦਰ, ਸੋਨੀਆ, ਮਾਰਬਲ ਰੇਸ ਵਿੱਚ ਸੋਨੀਆ, ਜੈਸਮੀਨ, ਪ੍ਰਿਆ, ਬੈਕ ਰੇਸ ਵਿੱਚ ਅਕਵਿੰਦਰ, ਪ੍ਰਭਜੋਤ, ਪ੍ਰਭਜੋਤ ਜੇਤੂ ਰਹੀਆਂ। ਅਧਿਆਪਕਾਂ ਤੇ ਦਫਤਰੀ ਅਮਲੇ ਦੇ ਵੀ ਮੁਕਾਬਲੇ ਹੋਏ। ਰੱਸਾ ਕਸ਼ੀ ਵਿੱਚ ਮੈਡਮ ਇੰਦਰਜੀਤ ਬੱਲ ਦੀ ਟੀਮ ਜੇਤੂ ਰਹੀ। ਇਸ ਤੋ ਇਲਾਵਾ ਸ਼ਾਟ ਪੁੱਟ, ਲੈਮਨ ਰੇਸ, ਮਾਰਬਲ ਰੇਸ ਵੀ ਕਰਵਾਈ ਗਈ। ਸਮਾਗਮ ਦੋਰਾਨ ਸੰਗੀਤ ਵਿਭਾਗ ਵੱਲੋਂ ਲੋਕਗੀਤ ਵੀ ਪੇਸ਼ ਕੀਤੇ ਗਏ। ਜੇਤੂਆਂ ਨੂੰ ਸਨਮਾਨਿਤ ਕਰਦਿਆਂ ਮੁੱਖ ਮਹਿਮਾਨ ਨੇ ਕਿਹਾ ਕਿ ਹਰ ਵਿਦਿਆਰਥੀ ਵਿਸ਼ੇਸ਼ ਹੁੰਦਾ ਹੈ। ਇਕ ਖਿਡਾਰੀ ਲੀਡਰਸ਼ਿਪ ਦੀ ਭਾਵਨਾ ਤੇ ਮਿਹਨਤ ਨਾਲ ਬੁਲੰਦੀਆ ਨੂੰ ਛੋਹ ਸਕਦਾ ਹੈ। 

ਉਹਨਾ ਨੇ ਤਾਨੀਆ ਸ਼ੇਰਗਿਲ ਦੀ ਉਦਾਹਰਣ ਦਿੰਦਿਆਂ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕੀਤਾ।ਕਾਲਜ ਵੱਲੋਂ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੂੰ ਸਮਰਿਤੀ ਚਿੰਨ੍ਹ ਭੇਟ ਕੀਤੇ ਗਏ।ਅੰਤ ਵਿੱਚ ਕਾਲਜ ਪ੍ਰਿੰਸੀਪਲ ਡਾ. ਅਰਚਨਾ ਗਰਗ ਜੀ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਿਆਂ ਇਸ ਖੇਡ ਮੇੇਲੇ ਦੀ ਸਫਲਤਾ ਲਈ ਖੇਡ ਵਿਭਾਗ ਨੂੰ ਵਧਾਈ ਵੀ ਦਿੱਤੀ। ਇਸ ਮੋਕੇ ਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਤਿਲਕਰਾਜ ਅਗਰਵਾਲ ਜੀ, ਮੈਨੇਜਰ ਸ਼੍ਰੀ ਅਸ਼ਵਨੀ ਅਗਰਵਾਲ ਜੀ, ਸ਼੍ਰੀ ਹਰੀਬੁੱਧ ਬਾਵਾ ਜੀ, ਮੈਬਰ ਸ਼੍ਰੀ ਉ.ਪੀ.ਬੈਹਲ ਜੀ, ਸ਼੍ਰੀਮਤੀ ਅਨੀਤਾ ਅਗਰਵਾਲ ਅਤੇ ਸ਼੍ਰੀ ਪ੍ਰਮੋਦ ਆਨੰਦ ਤੇ ਹੋਰ ਪਤਵੰਤੇ ਸਜੱਣ ਵਿਸ਼ੇਸ਼ ਰੂਪ ਵਿੱਚ ਹਾਜ਼ਰ ਸਨ। ਮੰਚ ਸੰਚਾਲਣ ਖੇਡ ਵਿਭਾਗ ਤੇ ਕਲੱਬ ਦੇ ਕਨਵੀਨਰ ਮੈਡਮ ਜਸਵੰਤ ਕੌਰ ਤੇ ਮੈਡਮ ਜਸਦੀਪ ਕੌਰ ਤੇ ਸਾਂਝੇ ਤੌਰ ਤੇ ਕੀਤਾ। 

More News

NRI Post
..
NRI Post
..
NRI Post
..