ਪੰਜਾਬ ਸਰਕਾਰ ਨੂੰ ਕੇਂਦਰ ਦਾ ਇਕ ਹੋਰ ਵੱਡਾ ਝਟਕਾ, ਕਣਕ ਦੇ ਸੀਜ਼ਨ ਦਾ ਵੀ ਜਾਰੀ ਨਹੀਂ ਹੋਵੇਗਾ RDF

by jaskamal

ਨਿਊਜ਼ ਡੈਸਕ : ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਗਿਆ ਹੈ। ਕੇਂਦਰ ਸਰਕਾਰ ਹੁਣ ਕਣਕ ਦੇ ਸੀਜਨ ਮੌਕੇ ਵੀ ਆਰਡੀਐਫ ਨਹੀਂ ਜਾਰੀ ਕਰੇਗੀ। ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਕਣਕ ਦੇ ਸੀਜਨ ਲਈ ਜਾਰੀ ਹੋਣ ਵਾਲਾ 450 ਕਰੋੜ ਰੁਪਏ ਦਾ ਆਰਡੀਐਫ ਵੀ ਰੋਕਿਆ ਹੈ। ਪਿਛਲੇ ਦੋ ਸੀਜਨਾਂ ਦਾ ਲਗਪਗ 1300 ਕਰੋੜ ਰੁਪਏ ਪਹਿਲਾਾਂ ਹੀ ਕੇਂਦਰ ਵੱਲ ਬਕਾਇਆ ਹੈ। ਹੁਣ ਤੱਕ ਕੁੱਲ ਮਿਲਾ ਕੇ ਆਰਡੀਐੱਫ ਦਾ ਕੁੱਲ ਬਕਾਇਆ 1750 ਕਰੋੜ ਤੱਕ ਪਹੁੰਚਿਆ ਹੈ। ਦੂਜੇ ਪਾਸੇ ਪੰਜਾਬ ਦੀ ਸਰਕਾਰ ਕੇਂਦਰੀ ਸ਼ਰਤਾ ਮੁਤਾਬਿਕ ਮਤਾ ਪਾਸ ਕਰ ਚੁੱਕੀ ਹੈ ਪਰ ਆਰਡੀਨੈਂਸ ਪਾਸ ਹੋਣ ਦੇ ਬਾਵਜੂਦ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਸਕਿਆ ਹੈ।

ਕੇਂਦਰ ਸਰਕਾਰ ਨੇ ਪਹਿਲਾ ਚੰਡੀਗੜ੍ਹ  'ਚੋਂ ਪੰਜਾਬ ਦੇ ਰੂਲ ਖਤਮ ਕਰ ਕੇ ਮੁਲਾਜ਼ਮਾਂ 'ਤੇ ਕੇਂਦਰ ਦੇ ਰੂਲ ਲਾਗੂ ਕੀਤੇ ਹਨ। ਇਸ ਤੋਂ ਇਲਾਵਾ ਬੀਬੀਐੱਮਬੀ 'ਚੋਂ ਵੀ ਪੰਜਾਬ ਦੀ ਮੈਂਬਰਸ਼ਿਪ ਨੂੰ ਖਾਰਜ ਕੀਤਾ ਗਿਆ ਹੈ। ਪੰਜਾਬ ਦੇ ਹੱਕਾਂ 'ਤੇ ਕੇਂਦਰ ਸਰਕਾਰ ਦੁਆਰਾ ਵੱਡੇ ਡਾਕੇ ਮਾਰੇ ਜਾ ਰਹੇ ਹਨ।ਭਾਰਤ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਫੁੱਲ-ਟਾਈਮ ਚੇਅਰਮੈਨ ਤੇ ਦੋ ਮੈਂਬਰਾਂ ਦੀ ਚੋਣ ਲਈ ਨਿਯਮਾਂ 'ਚ ਬਦਲਾਅ ਕੀਤੇ ਹਨ, ਜਿਸ ਨਾਲ ਪੰਜਾਬ ਦੇ ਹਿੱਤਾਂ 'ਤੇ ਡਾਕਾ ਮਾਰਿਆ ਗਿਆ ਸੀ। ਹੁਣ ਕੇਂਦਰ ਸਰਕਾਰ ਵੱਲੋਂ ਫਿਰ ਕਣਕ ਦੇ ਸੀਜਨ ਮੌਕੇ ਵੀ ਆਰਡੀਐਫ ਰੋਕ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਕਣਕ ਦੇ ਸੀਜਨ ਲਈ ਜਾਰੀ ਹੋਣ ਵਾਲਾ 450 ਕਰੋੜ ਰੁਪਏ ਦਾ ਆਰਡੀਐਫ ਵੀ ਰੋਕਿਆ ਹੈ।