ਕਿਸਾਨਾਂ ਨਾਲ ਪੰਗਾ ਲੈ ਫਸੀ ਕੰਗਨਾ, ਕੀ ਹੁਣ ਹੋ ਜਾਵੇਗਾ ਟਵਿੱਟਰ ਅਕਾਉਂਟ ਰੱਦ ?

by vikramsehajpal

ਮੁੰਬਈ (ਐਨ.ਆਰ.ਆਈ. ਮੀਡਿਆ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਵਿਰੁੱਧ ਵੀਰਵਾਰ ਦੇਰ ਸ਼ਾਮ ਬੰਬੇ ਹਾਈਕੋਰਟ ਵਿੱਚ ਇੱਕ ਅਪੀਲ ਦਾਇਰ ਕੀਤੀ ਗਈ। ਅਪੀਲ ਦਾਇਰ ਕਰਨ ਵਾਲੇ ਅਲੀ ਕਾਸ਼ੀਫ ਖਾਨ ਦੇਸ਼ਮੁਖ ਨੇ ਇਸ ਅਪੀਲ ਵਿੱਚ ਕੰਗਨਾ ਟਵਿੱਟਰ ਅਕਾਉਂਟ ਦੇ ਜ਼ਰੀਏ ਲਗਾਤਾਰ ਦੇਸ਼ ਵਿਚ ਨਫਰਤ ਫੈਲਾਉਣ ਦਾ ਇਲਜ਼ਾਮ ਲਗਾਇਆ ਹੈ ਅਤੇ ਅਦਾਕਾਰਾ ਦੇ ਟਵਿੱਟਰ ਅਕਾਉਂਟ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

https://twitter.com/barandbench/status/1334491446959726593?ref_src=twsrc%5Etfw%7Ctwcamp%5Etweetembed%7Ctwterm%5E1334492496768901120%7Ctwgr%5E%7Ctwcon%5Es3_&ref_url=https%3A%2F%2Fwww.etvbharat.com%2Fpunjabi%2Fpunjab%2Fsitara%2Fbollywood%2Fpetition-of-ban-on-kangana-ranaut-twitter-accounts%2Fpb20201204114949984

ਅਲੀ ਕਾਸ਼ੀਫ ਖਾਨ ਦੇਸ਼ਮੁਖ ਨੇ ਦਾਇਰ ਅਪੀਲ ਵਿੱਚ ਕਿਹਾ ਕਿ ਕੰਗਨਾ ਦੇ ਟਵੀਟ ਨਾਲ ਦੇਸ਼ ਵਿੱਚ ਲਗਾਤਾਰ ਨਫਤਰ, ਦੇਸ਼ਧ੍ਰੋਹ ਫੈਲਾਉਣ ਦੀ ਕੋਸ਼ਿਸ਼ ਹੁੰਦੀ ਹੈ ਅਤੇ ਦੇਸ਼ ਨੂੰ ਉਨ੍ਹਾਂ ਦੇ ਬਹੁਤ ਜ਼ਿਆਦਾ ਟਵੀਟ ਤੋਂ ਵੰਡਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਪੀਲ ਵਿੱਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਵਿੱਚ ਉਨ੍ਹਾਂ ਨੇ ਇੱਕ ਧਰਮ ਵਿਸ਼ੇਸ ਨੂੰ ਲੈ ਕੇ ਅਪਮਾਨਜਨਕ ਟਿੱਪਣੀ ਕੀਤੀ ਸੀ।ਉੱਥੇ ਹੀ ਕੰਗਨਾ ਨੇ ਇਸ ਦਾਇਰ ਅਪੀਲ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਟਵੀਟ ਕੀਤਾ ਕਿ ਟਵਿੱਟਰ ਇਕ ਅਜਿਹਾ ਮੰਚ ਨਹੀਂ ਹੈ ਜਿੱਥੇ ਉਹ ਆਪਣੀ ਰਾਏ ਦੇ ਸਕਦੀ ਹੈ।