ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਗਿਆ

by

ਕਪੂਰਥਲਾ (ਇੰਦਰਜੀਤ ਸਿੰਘ) : ਜਿ਼ਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਕਪੂਰਥਲਾ ਵਿਖੇ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਕਰਨਲ ਅਮਰਬੀਰ ਸਿੰਘ ਚਾਹਲ, ਜਿ਼ਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਅਤੇ ਕਰਨਲ ਬਲਦੇਵ ਸਿੰਘ ਖਿੰਡਾ, ਉਪ ਪ੍ਰਧਾਨ ਜਿ਼ਲ੍ਹਾ ਸੈਨਿਕ ਬੋਰਡ ਅਤੇ ਕਰਨਲ ਧਰੁਵ ਰਹੇਜਾ, ਕਮਾਂਡੈਂਟ 68 ਆਰਮਡ ਰੈਜੀਮੈਂਟ ਨੇ ਕੈਪਟਨ ਝੱਗੜ ਸਿੰਘ, ਵਾਰ ਮੈਮੋਰੀਅਲ ਵਿਖੇ ਜਾ ਕੇ ਸ਼ਹੀਦਾਂ ਨੂੰ ਫੁੱਲ ਮਾਲਾਵਾਂ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਸਮਾਗਮ ਵਿੱਚ ਲਾਭਪਾਤਰੀਆਂ ਨੂੰ 2,30,000/- ਰੁਪਏ ਦੀ ਗ੍ਰਾਂਟ ਦੇ ਚੈਕ ਭੇਟ ਕੀਤੇ ਗਏ।ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਰਨਲ ਅਮਰਬੀਰ ਸਿੰਘ ਚਾਹਲ, ਜਿ਼ਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਪੂਰਥਲਾ ਨੇ ਇਸ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਕਿ ਹਥਿਆਰਬੰਦ ਸੈਨਾ ਝੰਡਾ ਦਿਵਸ ਦੇਸ਼ ਭਰ ਵਿੱਚ ਹਰ ਸਾਲ 07 ਦਸੰਬਰ ਨੂੰ ਮਨਾਇਆ ਜਾਂਦਾ ਹੈ ਲੇਕਿਨ ਇਸ ਦਿਨ ਸ਼ਨੀਵਾਰ ਦੀ ਸਰਕਾਰੀ ਛੁੱਟੀ ਹੋਣ ਕਾਰਨ ਇਹ ਦਿਵਸ 06 ਦਸੰਬਰ 2019 ਨੂੰ ਮਨਾਇਆ ਜਾ ਰਿਹਾ ਹੈ। 

ਇਸ ਦਿਨ ਦੇਸ਼ ਵਾਸੀ ਆਪਣੀਆਂ ਸੁਰੱਖਿਆ ਸੈਨਾਵਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਇੱਕਜੁੱਟਤਾ ਦਰਸਾਉਂਦੇ ਹਨ ਅਤੇ ਬੜੇ ਫਖ਼ਰ ਨਾਲ ਆਪਣੇ ਸੀਨੇ ਤੇ ਇਨ੍ਹਾਂ ਸੈਨਾਵਾਂ ਦੇ ਸਟਿਕਰ ਫਲੈਗ ਨੂੰ ਲਗਾਉਂਦੇ ਹਨ ਅਤੇ ਬਦਲੇ ਵਿੱਚ ਸਵੈ-ਇੱਛਤ ਧਨ ਰਾਸ਼ੀ ਦਾਨ ਵਜੋਂ ਦਿੰਦੇ ਹਨ। ਉਨ੍ਹਾਂ ਨੇ ਹੋਰ ਦੱਸਿਆ ਕਿ ਇਹ ਫੰਡ ਨਾਨ ਪੈਨਸ਼ਨਰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਜਿਨ੍ਹਾਂ ਨੂੰ ਬਿਨਾਂ ਪੈਨਸ਼ਨ ਰਲੀਜ਼ ਕੀਤਾ ਗਿਆ ਸੀ, ਅਪੰਗ ਸੈਨਿਕਾਂ, ਉਨ੍ਹਾਂ ਦੇ ਆਸ਼ਰਿਤਾਂ/ਅਨਾਥ ਬੱਚਿਆਂ ਦੀ ਭਲਾਈ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਨੇ ਜਿ਼ਲ੍ਹੇ ਦੀ ਆਮ ਜਨਤਾ ਨੂੰ ਝੰਡਾ ਦਿਵਸ ਫੰਡ ਲਈ ਦਿੱਲ ਖੋਲ੍ਹ ਕੇ ਦਾਨ ਕਰਨ ਲਈ ਅਪੀਲ ਕੀਤੀ ਅਤੇ ਕਿਹਾ ਕਿ ਇਸ ਪਵਿੱਤਰ ਦਿਹਾੜੇ ਉਤੇ ਮੈਂ ਆਪਣੇ ਸੇਵਾ ਕਰ ਰਹੇ ਫੌਜੀ ਵੀਰਾਂ ਅਤੇ ਸਾਬਕਾ ਸੈਨਿਕਾਂ ਨੂੰ ਜੋ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਸਾਡੀ ਸਾਰਿਆਂ ਦੀ ਰੱਖਿਆ, ਦੇਸ਼ ਦੀ ਏਕਤਾ, ਅਖੰਡਤਾ ਅਤੇ ਰੱਖਿਆ ਨੂੰ ਬਰਕਰਾਰ ਰੱਖਣ ਲਈ ਆਪਣਾ ਜੀਵਨ ਅਤੇ ਜਵਾਨੀ ਕੁਰਬਾਨ ਕਰਦੇ ਹਨ, ਨੂੰ ਵਿਸ਼ਵਾਸ਼ ਦੁਆਉਣਾ ਚਾਹੁੰਦੇ ਹਾਂ ਕਿ ਸਾਡਾ ਦਫਤਰ ਉਨ੍ਹਾਂ ਦੀਆਂ ਸਮੱਸਿਆ ਦਾ ਹੱਲ ਪਹਿਲ ਦੇ ਅਧਾਰ ਤੇ ਕਰਨ ਲਈ ਵਚਨਬੱਧ ਹੈ।ਇਸ ਮੌਕੇ ਤੇ ਕਰਨਲ ਧਰੁਵ ਰਹੇਜਾ, ਕਮਾਂਡੈਂਟ 68 ਆਰਮਡ ਰੈਜੀਮੈਂਟ ਨੇ ਵੀ ਸੰਬੋਧਨ ਕੀਤਾ ਅਤੇ ਸਾਬਕਾ ਸੈਨਿਕਾਂ ਨੂੰ ਆਰਮੀ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ। ਇਸ ਸਮਾਗਮ ਵਿੱਚ ਦਫਤਰ ਦੇ ਸਟਾਫ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕ, ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤ ਹਾਜ਼ਰ ਹੋਏ।

More News

NRI Post
..
NRI Post
..
NRI Post
..