ਪੈਰੋਲ ਤੇ ਆਇਆ ਭਗੋੜਾ ਸਾਥੀ ਸਣੇ ਨਜਾਇਜ ਹਥਿਆਰਾਂ ਸਮੇਤ ਕਾਬੂ

by vikramsehajpal

ਖੰਨਾ (ਬੀਪੀਨ ਭਰਦਵਾਜ)- ਖੰਨਾ ਪੁਲਿਸ ਨੇ ਤਿਹਾੜ ਜੇਲ੍ਹ ਤੋਂ ਪੈਰੋਲ ਤੇ ਆ ਕੇ ਵਾਪਸ ਨਾ ਜਾਣ ਵਾਲੇ ਬਦਮਾਸ਼ ਅਤੇ ਉਸਦੇ ਸਾਥੀ ਨੂੰ ਨਜਾਇਜ ਹਥਿਆਰਾਂ ਸਮੇਤ ਕਾਬੂ ਕੀਤਾ। ਇਸ ਬਦਮਾਸ਼ ਨੇ ਹਰਿਦੁਆਰ ਚ ਰਹਿੰਦੇ ਆਪਣੇ ਸਾਥੀ ਬਲਵਿੰਦਰ ਸਿੰਘ ਚਾਚਾ ਨਾਲ ਰਲਕੇ ਚੰਡੀਗੜ੍ਹ ਬੈਂਕ ਲੁੱਟਣੀ ਸੀ। ਇਹਨਾਂ ਨੇ ਯੂਪੀ ਚ 1 ਲੱਖ 40 ਹਜਾਰ ਰੁਪਏ ਵੀ ਲੁੱਟੇ ਸੀ।

ਇਸ ਸੰਬੰਧੀ ਜਾਣਕਾਰੀ ਦਿੰਦੇ ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਜੁਗਰਾਜ ਸਿੰਘ ਵਾਸੀ ਉਤਰਾਖੰਡ ਦੇ ਖਿਲਾਫ ਵੱਖ ਵੱਖ ਸੂਬਿਆਂ ਅੰਦਰ 8 ਮੁਕੱਦਮੇ ਦਰਜ ਹਨ। ਇਹ ਤਿਹਾੜ ਜੇਲ੍ਹ ਚੋਂ ਪੈਰੋਲ ਤੇ ਆਇਆ ਸੀ ਅਤੇ ਬਾਅਦ ਚ ਵਾਪਸ ਨਹੀਂ ਗਿਆ। ਹੁਣ ਜੁਗਰਾਜ ਆਪਣੇ ਸਾਥੀ ਬਲਵਿੰਦਰ ਸਿੰਘ ਚਾਚਾ ਜੋਕਿ ਹਰਿਦੁਆਰ ਰਹਿੰਦਾ ਹੈ ਅਤੇ ਪਤਾ ਲੱਗਿਆ ਹੈ ਕਿ ਉਸਨੂੰ ਦਿੱਲੀ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ, ਉਸਦੇ ਕਹਿਣ ਤੇ ਅਮ੍ਰਿਤਸਰ ਨਜਾਇਜ ਹਥਿਆਰ ਲੈ ਕੇ ਜਾ ਰਿਹਾ ਸੀ। ਖੰਨਾ ਪੁਲਿਸ ਨੇ ਜੁਗਰਾਜ ਅਤੇ ਉਸਦੇ ਸਾਥੀ ਹਰਮਨਪ੍ਰੀਤ ਸਿੰਘ ਵਾਸੀ ਯੂਪੀ ਸਮੇਤ ਕਾਬੂ ਕੀਤਾ। ਦੋਨਾਂ ਕੋਲੋੰ 3 ਪਿਸਤੌਲ ਅਤੇ 13 ਕਾਰਤੂਸ ਬਰਾਮਦ ਕੀਤੇ ਗਏ।

More News

NRI Post
..
NRI Post
..
NRI Post
..