Ayodhya Case: ਅਯੁੱਧਿਆ ਦੇ ਡੀਐੱਮ ਅਨੁਜ ਕੁਮਾਰ ਝਾ ਨੇ ਕਿਹਾ ਹੈ ਕਿ ਅਯੁੱਧਿਆ ਜ਼ਮੀਨ ਵਿਵਾਦ 'ਚ ਫ਼ੈਸਲੇ ਦੇ ਮੱਦੇਨਜ਼ਰ 10 ਦਸੰਬਰ ਤਕ ਜ਼ਿਲ੍ਹੇ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਡੀਐੱਮ ਨੇ ਕਿਹਾ ਕਿ ਧਾਰਾ 144 ਆਉਂਦੇ ਤਿਉਹਾਰਾਂ ਨੂੰ ਧਿਆਨ 'ਚ ਰੱਖ ਕੇ ਵੀ ਲਾਗੂ ਕੀਤੀ ਗਈ ਹੈ। ਹਾਲਾਂਕਿ ਅਯੁੱਧਿਆ 'ਚ ਆਉਣ ਵਾਲੇ ਯਾਤਰੀਆਂ ਅਤੇ ਦੀਵਾਲੀ ਮੌਕੇ ਧਾਰਾ 144 ਲਾਗੂ ਹੋਣ ਦਾ ਕੋਈ ਅਸਰ ਨਹੀਂ ਹੋਵੇਗਾ। ਇਸ ਲਈ ਭਾਰੀ ਸੁਰੱਖਿਆ ਬਲ ਨੂੰ ਮੰਗਵਾ ਲਿਆ ਗਿਆ ਹੈ।

ਫ਼ੈਸਲਾ ਵੀ ਨਵੰਬਰ ਦੇ ਅੱਧ ਤਕ ਆ ਜਾਵੇ ਜਾਵੇਗਾ
ਸੁਪਰੀਮ ਕੋਰਟ ਨੇ ਦੁਸਹਿਰੇ ਦੀਆਂ ਛੁੱਟੀਆਂ ਤੋਂ ਪਹਿਲਾਂ ਕਿਹਾ ਸੀ ਕਿ ਅਯੁੱਧਿਆ ਮਾਮਲੇ ਦੀ ਸੁਣਵਾਈ 17 ਅਕਤੂਬਰ ਤਕ ਪੂਰੀ ਕੀਤੀ ਜਾਵੇਗੀ। ਮੰਨਿਆ ਜਾਂਦਾ ਹੈ ਕਿ ਫ਼ੈਸਲਾ ਵੀ ਨਵੰਬਰ ਦੇ ਅੱਧ ਤਕ ਆ ਜਾਵੇਗਾ ਕਿਉਂਕਿ 17 ਨਵੰਬਰ ਨੂੰ ਸੁਣਵਾਈ ਕਰਨ ਵਾਲੀ ਬੈਂਚ ਦੀ ਅਗਵਾਈ ਕਰ ਰਹੇ ਮੁੱਖ ਜੱਜ ਰੰਜਨ ਗੋਗੋਈ ਸੇਵਾ ਮੁਕਤ ਹੋ ਜਾਣਗੇ। ਇਸ ਸਭ ਤੋਂ ਇੰਨਾ ਸਾਫ ਹੈ ਕਿ ਦੀਵਾਲੀ ਤੋਂ ਪਹਿਲਾਂ ਸੁਣਵਾਈ ਪੂਰੀ ਹੋ ਜਾਵੇਗਾ ਅਤੇ ਦੀਵਾਲੀ ਤੋਂ ਬਾਅਦ ਫ਼ੈਸਲਾ ਆ ਜਾਵੇਗਾ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



