ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਖਰੀਦਣਾ ਇਨਾ ਸੋਖਾ ਨਹੀ: ਕੇਜਰੀਵਾਲ

by mediateam

ਨਵੀਂ ਦਿੱਲੀ, 05 ਮਈ (ਰਣਜੀਤ ਕੌਰ):

ਕੇਂਦਰੀ ਮੰਤਰੀ ਵਿਜੇ ਗੋਇਲ ਵੱਲੋ ਇਹ ਦਾਅਵਾ ਕਰਨ ਤੇ ਕਿ ਆਮ ਆਦਮੀ ਪਾਰਟੀ ਦੇ 14 ਐਮ. ਐਲ. ਏ. ਭਾਜਪਾ ਨਾਲ ਪਾਰਟੀ ਬਦਲਣ ਲਈ ਸੰਪਰਕ ਕਰ ਰਹੇ ਸਨ ਤਾਂ ਇਸ ਤੇ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਖਰੀਦਣਾ ਇੰਨਾ ਸੌਖਾ ਨਹੀਂ ਹੈ , ਗੋਇਲ ਤੇ ਤੰਜ ਕਸਦੇ ਹੋਏ ਕੇਜਰੀਵਾਲ ਨੇ ਟਵੀਟ ਕੀਤਾ ਕਿ ਗੋਇਲ ਸਾਬ ਗਲ ਕਿੱਥੇ ਫਸੀ ਹੋਈ ਹੈ? ਤੁਸੀ ਕਿੰਨਾ ਦੇ ਰਹੇ ਹੋ? ਉਹ ਕਿੰਨਾ ਮੰਗ ਰਹੇ ਹਨ ?


ਅਗਲੇ ਟਵੀਟ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਜੀ, ਕਿ ਤੁਸੀ ਵਖਰੇ ਵਖਰੇ ਸੂਬਿਆਂ ਵਿਚ ਵਿਰੋਧੀ ਧਿਰ ਵਲੋਂ ਚਲਾਈ ਜਾਂਦੀਆ ਸਾਰੀਆ ਸਰਕਾਰਾਂ ਦੇ ਐਮ. ਐਲ. ਏ. ਨੂੰ ਖਰੀਦ ਕੇ ਘਟਾਉਣਾ ਚਾਹੁੰਦੇ ਹੋ , ਕੀ ਇਹ ਤੁਹਾਡੀ ਲੋਕਤੰਤਰ ਦੀ ਪਰਿਭਾਸ਼ਾ ਹੈ? ਤੁਸੀ ਐੱਮ ਐਲ ਏ ਨੂੰ ਖਰੀਦਣ ਲਈ ਇੰਨੇ ਪੈਸੇ ਕਿਥੋਂ ਲਿਆਉਂਦੇ ਹੋ ? ਤੁਸੀ ਪਹਿਲਾ ਵੀ ਬਹੁਤ ਵਾਰੀ ਸਾਡੇ ਨੇਤਾਵਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ।

ਗੋਇਲ ਨੇ ਕਿਹਾ ਕਿ  ਆਪ ਦੇ 14 ਐਮ ਐਲ ਏ ਪਾਰਟੀ ਨੂੰ ਛੱਡਣਾ ਚਾਹੁੰਦੇ ਹਨ ਕਿਉਂਕਿ ਪਾਰਟੀ ਆਪਣੇ ਉਦੇਸ਼ਾਂ ਤੋਂ ਕੁਰਾਹੇ ਪੈ ਗਈ ਹੈ ਪਰ ਭਾਜਪਾ ਨੂੰ ਇਨਾ ਨੇਤਾਵਾਂ ਨੂੰ ਖਰੀਦਣ ਦੀ ਕੋਈ ਜਰੂਰਤ ਨਹੀ ਹੈ , ਭਾਜਪਾ ਵੱਲੋ 10 ਕਰੋੜ ਰੁਪਏ ਪੇਸ਼ ਕਰਨ ਦਾ ਦੋਸ਼ ਝੂਠਾ ਹੈ।

ਦਿੱਲੀ ਵਿਚ ਸਾਰੀਆ 7 ਲੋਕ ਸਭਾ ਸੀਟਾਂ ਵਿਚ ਇਕੋ ਵਾਰੀ 12 ਮਈ ਨੂੰ ਚੋਣਾਂ ਹੋਣਗੀਆਂ ,ਸਾਰੇ ਦੇਸ਼ ਵਿੱਚ ਜਨਰਲ ਚੋਣਾਂ 7 ਪੜ੍ਹਾਵਾ ਵਿਚ ਹੋਣਗੀਆਂ ਜੋਂ ਕਿ 11 ਮਈ ਤੋਂ ਸ਼ੁਰੂ ਹੋ ਕਿ 19 ਮਈ ਨੂੰ ਖਤਮ ਹੋਣਗੀਆਂ, ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ ਅਤੇ ਉਸ ਦਿਨ ਹੀ ਨਤੀਜੇ ਆਉਣਗੇ |

More News

NRI Post
..
NRI Post
..
NRI Post
..