ਨਵੀਂ ਦਿੱਲੀ,8 ਜੂਨ,ਰਣਜੀਤ ਕੌਰ(ਐੱਨ ਆਰ ਆਈ ਮੀਡੀਆ):
ਹਾਲ ਹੀ ਵਿਚ ਰਾਹੁਲ ਗਾਂਧੀ ਵਲੋਂ ਆਏ ਬਿਆਨ ਤੋ ਬਾਅਦ ਕਿ ਉਹ ਚਾਹੁੰਦੇ ਹਨ ਕਿ ਕੋਈ ਨਹਿਰੂ ਜਾਂ ਗਾਂਧੀ ਪਰਿਵਾਰ ਦੇ ਬਾਹਰੋਂ ਕਾਂਗਰਸ ਦੀ ਜਿੰਮੇਦਾਰੀ ਲੈਸਕਦਾ ਹੈ , ਇਸ ਤੇ ਸਾਬਕਾ ਯੂਨੀਅਨ ਮੰਤਰੀ ਅਸਲਮ ਸ਼ੇਰ ਖਾਨ ਨੇ ਏ ਐੱਨ ਆਈ ਨੂੰ ਦਸਿਆ ਕਿ ਓਹਨਾ ਨੇ ਰਾਹੁਲ ਗਾਂਧੀ ਦੀ ਜਗ੍ਹਾ ਕਾਂਗਰਸ ਦਾ ਪ੍ਰਧਾਨ ਬਣਨ ਦੀ ਪੇਸ਼ਕਸ਼ ਕਮੇਟੀ ਸਾਹਮਣੇ ਰੱਖੀ ਹੈ |
ਉਨਾਂ ਦਸਿਆ ਕਿ ਓਹਨਾ ਨੇ ਕਾਂਗਰਸ ਵਰਕਿੰਗ ਕਮੇਟੀ ਨੂੰ ਇੱਕ ਚਿੱਠੀ ਲਿਖੀ ਜਿਸ ਵਿਚ ਉਸਨੇ ਲਿਖਿਆ ਕਿ ਜੇਕਰ ਰਾਹੁਲ ਗਾਂਧੀ ਕਾਂਗਰਸ ਦੇ ਪ੍ਰਧਾਨ ਦੀ ਭੂਮਿਕਾ ਨੂੰ ਜਾਰੀ ਰਖਣਾ ਚਾਹੁੰਦੇ ਹਨ ਤਾਂ ਉਹ ਅਜਿਹਾ ਕਰ ਸਕਦੇ ਹਨ ਪਰ ਜੇਕਰ ਨਹੀਂ ਤਾਂ ਉਹ ਅਗਲੇ ਦੋ ਸਾਲਾਂ ਲਈ ਇਹ ਜਿੰਮੇਦਾਰੀ ਲੈਣ ਲਈ ਤਿਆਰ ਹਨ ,ਲੋਕ ਸਭਾ ਦੀਆਂ ਚੋਣਾਂ ਵਿੱਚ ਹਾਰਣ ਤੋ ਬਾਦ 25 ਮਈ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਰਾਹੁਲ ਗਾਂਧੀ ਨੇ ਪਾਰਟੀ ਸਾਹਮਣੇ ਅਪਣਾ ਅਸਤੀਫਾ ਪੇਸ਼ ਕੀਤਾ ਸੀ।ਅਤੇ ਉਸਤੋਂ ਬਾਅਦ ਖਾਨ ਪਹਿਲੇ ਨੇਤਾ ਹਨ ਜੋਂ ਕਿ ਜਿੰਮੇਦਾਰੀ ਲੈਣ ਲਈ ਅੱਗੇ ਆਏ ਹਨ।
ਕਮੇਟੀ ਨੇ ਆਪਸੀ ਸਹਿਮਤੀ ਨਾਲ ਇਹ ਪੇਸ਼ਕਸ਼ ਨੂੰ ਮਨਾ ਕਰ ਦਿੱਤਾ ਅਤੇ ਇਕ ਨਵਾ ਰੇਜ਼ੋਲੁਸ਼ਨ ਪਾਸ ਕੀਤਾ ਜਿਸ ਵਿਚ ਗਾਂਧੀ ਨੂੰ ਇਹ ਅਧਿਕਾਰ ਦਿੱਤਾ ਗਿਆ ਕਿ ਉਹ ਸੰਸਥਾ ਨੂੰ ਪੁਨਰ ਸੁਰਜੀਤ ਕਰੇ , ਖਾਨ ਨੇ ਕਿਹਾ ਕਿ ਉਸਨੇ ਕਿਸੀ ਨਿੱਜੀ ਫਾਇਦੇ ਲਈ ਪ੍ਰਧਾਨ ਬਣਨ ਦੀ ਪੇਸ਼ਕਸ਼ ਨਹੀਂ ਕੀਤੀ ਸੀ ਉਹ ਸਿਰਫ ਇਸ ਮੁਸ਼ਕਿਲ ਦੌਰ ਵਿਚ ਪਾਰਟੀ ਦਾ ਸਾਥ ਦੇਣਾ ਚਾਹੁੰਦਾ ਸੀ , ਉਨਾਂ ਅੱਗੇ ਗਲ ਕਰਦੇ ਕਿਹਾ ਕਿ ਉਹ ਹਾਰ ਲਈ ਰਾਹੁਲ ਨੂੰ ਜਿੰਮੇਦਾਰ ਨਹੀਂ ਮੰਨਦੇ ਹਨ ਅਤੇ ਜੇਕਰ ਕੋਈ ਹੋਰ ਪ੍ਰਤੀਯੋਗੀ ਮੇਰੇ ਤੋ ਜਿਆਦਾ ਕਾਬਿਲ ਹੈ ਤਾਂ ਉਸਨੂੰ ਇਹ ਅਹੁਦਾ ਦਿੱਤਾ ਜਾ ਸਕਦਾ ਹੈ।



