ਐੱਸਏਐੱਸ ਨਗਰ : ਮੋਹਾਲੀ ਪੁਲਿਸ ਨੇ ਏਟੀਐੱਮ ਕਾਰਡਾਂ ਦੀ ਕਲੋਨਿੰਗ ਕਰ ਕੇ ਪੈਸੇ ਕਢਵਾਉਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਹੈ। ਵੱਡੀ ਗੱਲ ਇਹ ਹੈ ਕਿ ਗਿਰੋਹ ਦੇ ਸਾਰੇ ਮੁਲਜ਼ਮ ਅੱਠਵੀਂ ਤੋਂ ਦਸਵੀਂ ਤਕ ਪੜ੍ਹੇ ਹੋਏ ਹਨ ਪਰ ਇਹ ਪੜ੍ਹੇ ਲਿਖਿਆਂ ਨੂੰ ਵੀ ਮਾਤ ਪਾ ਦੇਣ ਵਾਲੇ ਕਾਰਨਾਮੇ ਕਰ ਰਹੇ ਸਨ। ਮੁਲਜ਼ਮਾਂ ਦੀ ਪਛਾਣ ਜ਼ਿਲ੍ਹਾ ਜੀਂਦ ਦੇ ਪਿੰਡ ਦਮਤਾਨ ਸਾਹਿਬ ਦੇ ਸਾਹਿਲ, ਜਤਿੰਦਰ ਤੇ ਉਪਿੰਦਰ ਪੁੱਤਰ ਹਰੀਕਿ੍ਸ਼ਨ ਵਾਸੀ ਦਮਤਾਨ ਸਾਹਿਬ ਵਜੋਂ ਹੋਈ ਹੈ। ਇਸ ਸਬੰਧੀ ਵੱਖ-ਵੱਖ ਸ਼ਿਕਾਇਤਾਂ ਦੇ ਆਧਾਰ 'ਤੇ ਪਹਿਲਾਂ ਆਈਪੀਸੀ ਧਾਰਾ 420,465,467,468, 471,474 ਤੋਂ ਇਲਾਵਾ 120ਬੀ ਤਹਿਤ ਤੇ 66 ਡੀ ਆਈਟੀ ਐਕਟ ਤਹਿਤ ਥਾਣਾ ਫੇਜ਼-8 ਮੋਹਾਲੀ ਵਿਖੇ 5 ਜੁਲਾਈ ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਤ ਤਫ਼ਤੀਸ਼ ਦੌਰਾਨ ਇਹੀ ਵਿਅਕਤੀ ਵੱਖ-ਵੱਖ ਏਟੀਐੱਮਾਂ ਤੋਂ ਪੈਸੇ ਕਢਵਾਉਂਦੇ ਸਨ ਜਿਹੜੇ ਸੀਸੀਟੀਵੀ ਕੈਮਰੇ 'ਚ ਵੀ ਪਾਏ ਗਏ ਹਨ।
ਇਨ੍ਹਾਂ ਨੂੰ ਮੋਹਾਲੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਚਾਰ ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।ਇਸ ਸਬੰਧੀ ਐੱਸਐੱਸਪੀ ਹਰਚਰਨ ਸਿੰਘ ਭੁੱਲਰ ਨੇ ਇਕ ਪ੍ਰਰੈੱਸ ਵਾਰਤਾ ਦੌਰਾਨ ਵਿਸ਼ੇਸ਼ ਜਾਣਕਾਰੀ ਦਿੱਤੀ। ਉਨ੍ਹਾਂ ਦੱÎਸਆ ਕਿ ਪੁਲਿਸ ਹੁਣ ਇਸ ਮਾਮਲੇ ਵਿਚ ਹੋਰ ਜਾਂਚ ਕਰ ਰਹੀ ਹੈ। ਮੁਢਲੀ ਪੜਤਾਲ ਦੌਰਾਨ ਇਨ੍ਹਾਂ ਕੋਲੋਂ ਏਟੀਐੱਮ ਕਲੋਨਿੰਗ ਕਰਨ ਵਾਲੀਆਂ 2 ਮਸ਼ੀਨਾਂ ਅਤੇ ਤਿਆਰ ਕੀਤੇ ਗਏ 18 ਜਾਅਲੀ ਏਟੀਐੱਮ ਕਾਰਡ, 01 ਆਈਪੈਡ ਅਤੇ 01 ਸਵਿੱਫਟ ਕਾਰ ਬਰਾਮਦ ਕਰਨ ਲਈ ਮੋਹਾਲੀ ਪੁਲਿਸ ਨੇ ਦਾਅਵਾ ਕੀਤਾ ਹੈ। ਮੁਢਲੀ ਪੜਤਾਲ ਵਿਚ ਇਹ ਗੱਲ ਸਾਫ਼ ਹੋਈ ਹੈ ਕਿ ਇਨ੍ਹਾਂ ਨੇ ਪਿਛਲੇ ਡੇਢ ਸਾਲ ਦੌਰਾਨ 22 ਲੱਖ ਰੁਪਏ ਦੀਆਂ ਠੱਗੀਆਂ ਮਾਰ ਦਿੱਤੀਆਂ। ਪੈਸੇ ਕੱਢਵਾਉਣ ਦਾ ਕੰਮ ਇਹ ਰਾਤ ਨੂੰ ਸ਼ੁਰੂ ਕਰਦੇ ਅਤੇ 12 ਵਜੇ ਤੋਂ ਬਾਅਦ ਜਦੋਂ ਅਗਲਾ ਦਿਨ ਸ਼ੁਰੂ ਹੁੰਦਾ ਤਾਂ ਇਹੀ ਕਾਰਵਾਈ ਦੁਬਾਰਾ ਆਰੰਭ ਹੋ ਜਾਂਦੀ।ਇਹ ਗਿਰੋਹ ਭੋਲੇ ਭਾਲੇ ਲੋਕਾਂ ਦੇ ਏਟੀਐੱਮ ਵਿਚੋਂ ਪੈਸੇ ਕਢਵਾਉਣ ਦੇ ਬਹਾਨੇ ਉਨ੍ਹਾਂ ਦੇ ਕਾਰਡ ਕਲੋਨ ( ਮਸ਼ੀਨ ਰਾਹੀਂ ਕਾਰਡ ਦਾ ਡਾਟਾ ਰੀਡ ਅਤੇ ਸਟੋਰ) ਕਰ ਲੈਂਦੇ ਸਨ ਅਤੇ ਬਾਅਦ ਵਿੱਚ ਉਨ੍ਹਾਂ ਦੇ ਖਾਤੇ ਵਿਚੋਂ ਪੈਸੇ ਕਢਵਾ ਲੈਂਦੇ ਸਨ।
ਦੋਸ਼ੀਆਂ ਦੀ ਭਾਲ ਲਈ ਰੁਪਿੰਦਰਦੀਪ ਕੌਰ ਸੋਹੀ ਡੀਐੱਸਪੀ ਸਾਈਬਰ ਕਰਾਈਮ ਮੋਹਾਲੀ ਨੇ ਸਮੇਤ ਆਪਣੀ ਟੀਮ ਦੇ ਗੁਪਤ ਇਤਲਾਹ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ।ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਇਹਨਾਂ ਵੱਲੋਂ ਮੋਹਾਲੀ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਆਦਿ ਵਿਖੇ ਵੱਖ-ਵੱਖ ਸ਼ਹਿਰਾਂ ਵਿੱਚ 100 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਗਿ੍ਫਤਾਰ ਕੀਤੇ ਗਏ ਦੋਸ਼ੀਆਂ ਨੇ ਮੰਨਿਆ ਹੈ ਕਿ ਇਹ ਏਟੀਐੱਮ. ਮਸ਼ੀਨ ਪਰ ਜਦੋਂ ਕੋਈ ਬਜ਼ੁਰਗ ਵਿਅਕਤੀ, ਕੋਈ ਅੌਰਤ ਜਾਂ ਕੋਈ ਘੱਟ ਪੜਿ੍ਹਆ ਲਿਖਿਆ ਜਾਪਦਾ ਵਿਅਕਤੀ ਪੈਸੇ ਕੱਢਵਾਉਣ ਆਉਂਦੇ ਸੀ ਤਾਂ ਇਹ ਉਨ੍ਹਾਂ ਦੀ ਮੱਦਦ ਕਰਨ ਦੇ ਬਹਾਨੇ ਧੋਖੇ ਨਾਲ ਉਹਨਾਂ ਦਾ ਏ.ਟੀ.ਐਮ ਉਹਨਾਂ ਤੋਂ ਲੈ ਕੇ ਕਲੋਨ ਕਰਨ ਵਾਲੀ ਮਸ਼ੀਨ ਵਿੱਚ ਸਵਾਈਪ ਕਰ ਲੈਂਦੇ ਸਨ ਅਤੇ ਉਹਨਾਂ ਦੇ ਏ.ਟੀ.ਐਮ ਦਾ ਪਾਸਵਰਡ ਦੇਖ ਕੇ ਲਿਖ ਲੈਂਦੇ ਸਨ ਅਤੇ ਬਾਅਦ ਵਿੱਚ ਉਹਨਾਂ ਦਾ ਜਾਅਲੀ ਏ.ਟੀ.ਐਮ ਤਿਆਰ ਕਰਕੇ ਪੈਸੇ ਕਢਵਾ ਲੈਂਦੇ ਸਨ।ਇਹਨਾਂ ਦੋਸ਼ੀਆਂ ਦੀ ਗਿ੍ਫਤਾਰੀ ਨਾਲ 60 ਤੋਂ ਵੱਧ ਸ਼ਿਕਾਇਤਾਂ ਦਾ ਹੱਲ ਕਰਨ ਵਿਚ ਸਫਲਤਾ ਹਾਸਲ ਹੋਈ ਹੈ। ਇਨ੍ਹਾਂ ਦੋਸ਼ੀਆਂ ਪਾਸੋਂ ਇੱਕ ਅਜਿਹਾ ਏਟੀਐੱਮ ਕਾਰਡ ਮਿਲੀਆ ਜੋ ਇਨ੍ਹਾਂ ਨੇ ਕਰੀਬ ਇੱਕ ਸਾਲ ਪਹਿਲਾਂ ਕਲੋਨ ਕੀਤਾ ਸੀ ਅਤੇ ਇਸ ਏਟੀਐੱਮ ਕਾਰਡ ਦੀ ਵਰਤੋਂ ਉਹ ਹੁਣ ਤੱਕ ਵੀ ਕਰਦੇ ਆ ਰਹੇ ਸਨ। ਗਿ੍ਫਤਾਰ ਕੀਤੇ ਗਏ ਦੋਸ਼ੀ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ।



