ਵਿਦੇਸ਼ ਜਾਣ ਲਈ ਪੈਸੇ ਦਾ ਪ੍ਰਬੰਧ ਨਾ ਹੋਣ ‘ਤੇ ATM ਲੁੱਟਣ ਦੀ ਕੋਸ਼ਿਸ਼ ਕੀਤੀ

by

ਪਟਿਆਲਾ : ਵਿਦੇਸ਼ ਜਾਣ ਦੇ ਚਾਅ 'ਚ ਕਈ ਨੌਜਵਾਨ ਗਲਤ ਕੁਰਾਹੇ ਪੈ ਜਾਂਦੇ ਹਨ। ਅਜਿਹਾ ਹੀ ਮਾਮਲਾ ਪਟਿਆਲਾ 'ਚ ਦੇਖਣ ਨੂੰ ਮਿਲਿਆ ਜਿੱਥੇ ਇਕ ਨੌਜਵਾਨ ਨੇ ਵਿਦੇਸ਼ ਜਾਣ ਲਈ ਪੈਸੇ ਦਾ ਪ੍ਰਬੰਧ ਨਾ ਹੋਣ 'ਤੇ ਏਟੀਐਮ ਲੁੱਟਣ ਦੀ ਕੋਸ਼ਿਸ਼ ਕੀਤੀ ਹੈ। ਵਾਰਦਾਤ ਤੋਂ ਅਗਲੇ ਦਿਨ ਹੀ ਇਹ ਨੌਜਵਾਨ ਪੁਲਿਸ ਦੇ ਹੱਥੇ ਚੜ੍ਹ ਗਿਆ ਜਿਸ ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਜਾਣਕਾਰੀ ਅਨੁਸਾਰ ਐਤਵਾਰ ਤੜਕਸਾਰ ਪੰਜਾਬੀ ਯੂਨੀਵਰਸਿਟੀ ਸਾਹਮਣੇ ਸਥਿਤ ਏਟੀਐੱਮ ਮਸ਼ੀਨ ਤੋੜਣ ਦਾ ਮਾਮਲਾ ਸਾਹਮਣੇ ਆਇਆ ਸੀ। ਮੁਢਲੀ ਜਾਂਚ 'ਚ ਪਤਾ ਲੱਗਿਆ ਕਿ ਅਣਪਛਾਤੇ ਵਲੋਂ ਲੁੱਟ ਦੀ ਨੀਅਤ ਨਾਲ ਏਟੀਐੱਮ ਦੀ ਭੰਨ-ਤੋੜ ਕੀਤੀ ਗਈ ਪਰ ਨੋਟਾਂ ਵਾਲੀ ਟਰੇਅ ਨਾ ਟੁੱਟਣ ਕਾਰਨ ਨਕਦੀ ਚੋਰੀ ਨਹੀਂ ਹੋ ਸਕੀ। 

ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ। ਇਸ ਤੋਂ ਕੁਝ ਹੀ ਘੰਟਿਆਂ ਬਾਅਦ ਪੁਲਿਸ ਨੇ ਬਹਾਦਰਗੜ੍ਹ ਵਾਸੀ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕਰ ਲਈ।ਐਸਪੀ ਸਿਟੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਥਾਣਾ ਅਰਬਨ ਅਸਟੇਟ ਮੁਖੀ ਹਰਵਿੰਦਰ ਸਿੰਘ ਦੀ ਟੀਮ ਵਲੋਂ ਏਟੀਐਮ ਦੇ ਆਸ ਪਾਸ ਦੁਕਾਨਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਦੇਖੀ ਗਈ। ਜਿਸ 'ਚ ਇਕ ਮੋਟਰਸਾਇਕਲ ਸਵਾਰ ਵਿਅਕਤੀ ਵੱਲ ਸ਼ੱਕ ਦੀ ਸੂਚੀ ਗਈ, ਜਿਸ ਦੇ ਵਾਲ ਦਾ ਰੰਗ ਲਾਲ ਕੀਤਾ ਹੋਇਆ ਸੀ। 

ਤਫਤੀਸ਼ ਦੌਰਾਨ ਪੁਲਿਸ ਨੇ ਬਹਾਦਰਗੜ੍ਹ ਦੇ ਹੀਰਾ ਕਲੋਨੀ ਵਾਸੀ ਕੁਲਦੀਪ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਪੁੱਛ ਪੜਤਾਲ ਕੀਤੀ, ਜਿਸ ਨੇ ਸਾਰੀ ਵਾਰਦਾਤ ਨੂੰ ਮੰਨਿਆ ਹੈ।ਐਸਆਈ ਹਰਿੰਦਰ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਨੇ ਬਾਰਵੀਂ ਕੀਤੀ ਹੋਈ ਹੈ ਤੇ ਪਿਛਲੇ ਸਮੇਂ ਤੋਂ ਵਿਹਲਾ ਹੀ ਸੀ। ਮੁਢਲੀ ਪੁੱਛ ਪੜਤਾਲ ਦੋਰਾਨ ਕੁਲਦੀਪ ਨੇ ਦੱਸਿਅ ਕਿ ਆਈਲੈਟਸ ਕਰਕੇ ਵਿਦੇਸ਼ ਜਾਣਾ ਚਾਹੁੰਦਾ ਸੀ। ਪੈਸੇ ਦੀ ਘਾਟ ਹੋਣ ਕਾਰਨ ਉਸਨੇ ਏਟੀਐਮ ਲੁੱਟਣ ਦੀ ਯੌਜਨਾ ਬਣਾਈ ਸੀ। ਕੁਲਦੀਪ ਨੇ ਏਟੀਐਮ ਕੈਬਿਨ ਵਿਚ ਲੱਗੇ ਕੈਮਰੇ ਵੀ ਤੋੜ ਦਿੱਤੇ ਸਨ ਤਾਂ ਜੋ ਪਹਿਚਾਣ ਨਾ ਹੋ ਸਕੇ। ਜਦੋਂਕਿ ਏਟੀਐਮ ਮਸ਼ੀਨ ਦੀ ਭੰਨ ਤੋੜ ਕਰਦਿਆਂ ਉਸਦੇ ਹੱਥ 'ਤੇ ਸੱਟ ਵੀ ਲੱਗੀ ਸੀ।ਕੁਲਦੀਪ ਨੂੰ ਅੱਜ ਵਧੀਕ ਚੀਫ ਜੁਡੀਸ਼ੀਅਲ ਮੈਜਿਸਟਰੇਟ ਤ੍ਰਿਪਤਜੋਤ ਕੌਰ ਦੀ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਜਾਂਚ ਦੋਰਾਨ ਪੁਲਿਸ ਨੇ ਕੁਲਦੀਪ ਵਲੋਂ ਵਾਰਦਾਤ ਦੋਰਾਨ ਵਰਤੇ ਹਥਿਆਰ, ਸੱਟ ਵੱਜਣ ਨਾਲ ਖੂਨ ਨਾਲ ਲਿੱਬੜੇ ਕੱਪੜੇ ਤੇ ਹੋਰ ਸਮਾਨ ਬਰਾਮਦ ਕੀਤਾ ਹੈ।

More News

NRI Post
..
NRI Post
..
NRI Post
..