ਸ਼ਰਾਬ ਦੇ ਸ਼ੁਕੀਨਾਂ ਲਈ ਖੁਸ਼ਖਬਰੀ, 5 ਫੁੱਟ ਲੰਬੀ ‘ਸ਼ਰਾਬ ਦੀ ਬੋਤਲ’ ਦੀ ਨੀਲਾਮੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼ਰਾਬ ਦੇ ਸ਼ੁਕੀਨਾਂ ਲਈ ਇਹ ਖ਼ਬਰ ਚੰਗੀ ਹੋ ਸਕਦੀ ਹੈ। ਦੁਨੀਆ ਦੀ ਸਭ ਤੋਂ ਵੱਡੀ 'ਸ਼ਰਾਬ ਦੀ ਬੋਤਲ' ਨੀਲਾਮ ਹੋਣ ਵਾਲੀ ਹੈ। ਇਸ ਦੀ ਪ੍ਰਕਿਰਿਆ 25 ਮਈ ਤੋਂ ਸ਼ੁਰੂ ਹੋਵੇਗੀ। ਉਮੀਦ ਪਿਛਲੀਆਂ ਨੀਲਾਮੀ ਦਾ ਰਿਕਾਰਡ ਟੁੱਟ ਸਕਦਾ ਹੈ। ਅਸੀਂ ਤੁਹਾਨੂੰ ਇਸ ਬੋਤਲ ਦੀ ਖਾਸੀਅਤ ਬਾਰੇ ਦੱਸਣ ਜਾ ਰਹੇ ਹਾਂ।

ਸ਼ਰਾਬ ਦੀ ਇਸ ਬੋਤਲ ਨੂੰ 'ਦਿ ਇਨਟਰੈਪਿਡ' ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜੋ 5 ਫੁੱਟ 11 ਇੰਚ ਲੰਬੀ ਹੈ। ਇਸ ਦੀ ਨੀਲਾਮੀ ਐਡਿਨਬਰਗ ਸਥਿਤ ਨੀਲਾਮੀ ਘਰ ਲਿਓਨ ਐਂਡ ਟਰਨਬੁੱਲ ਵੱਲੋਂ ਕੀਤੀ ਜਾਵੇਗੀ। ਇਸ ਬੋਤਲ ਦੇ ਮਾਲਕ ਨੇ ਦੱਸਿਆ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਬੋਤਲ ਵਜੋਂ ਜਾਣੀ ਜਾਂਦੀ ਹੈ। ਜਿਸ ਵਿੱਚ 311 ਲੀਟਰ ਸਕਾਟ ਵਿਸਕੀ ਹੈ। ਆਮ ਤੌਰ 'ਤੇ ਇੰਨੀ ਵਾਈਨ 444 ਬੋਤਲਾਂ ਵਿੱਚ ਆਉਂਦੀ ਹੈ।