ਦੰਗਲ ਗਰਲ ਤੇ ਘਰ ਪਸਰਿਆ ਮਾਤਮ, ਮੈਚ ਹਾਰਨ ਕਰਕੇ ਭੈਣ ਨੇ ਕੀਤੀ ਖੁਦਕੁਸ਼ੀ

by vikramsehajpal

ਰਾਜਸਥਾਨ,(ਦੇਵ ਇੰਦਰਜੀਤ) :ਰਾਜਸਥਾਨ ਦੇ ਝੰਝਨੂੰ ਜ਼ਿਲ੍ਹੇ ਦੇ ਪਿੰਡ ਜੈਤਪੁਰ ਦੀ ਵਾਸੀ 17 ਸਾਲਾ ਰਿਤਿਕਾ ਆਪਣੇ ਫੁੱਫੜ ਦਰੋਣਾਚਾਰੀਆ ਐਵਾਰਡੀ ਮਹਾਬੀਰ ਪਹਿਲਵਾਨ ਦੇ ਪਿੰਡ ਬਲਾਲੀ ਸਥਿਤ ਕੁਸ਼ਤੀ ਅਕੈਡਮੀ ’ਚ ਅਭਿਆਸ ਕਰਦੀ ਸੀ। ਰਿਤਿਕਾ ਨੇ ਪਿਛਲੇ ਦਿਨੀਂ ਭਰਤਪੁਰ ਦੇ ਲੋਹਾਗੜ੍ਹ ਸਟੇਡੀਅਮ ਵਿਚ ਆਯੋਜਿਤ ਸੂਬਾ ਪੱਧਰੀ ਸਬ-ਜੂਨੀਅਰ, ਜੂਨੀਅਰ ਮਹਿਲਾ ਅਤੇ ਪੁਰਸ਼ ਕੁਸ਼ਤੀ ਮੁਕਾਬਲੇ ਵਿਚ ਹਿੱਸਾ ਲਿਆ ਸੀ। ਇਸ ਦੌਰਾਨ ਹੋਏ ਫਾਈਨਲ ਮੁਕਾਬਲੇ ਵਿਚ ਰਿਤਿਕਾ ਇਕ ਅੰਕ ਤੋਂ ਹਾਰ ਗਈ ਸੀ।

ਮੁਕਾਬਲੇ ਵਿਚ ਮਿਲੀ ਹਾਰ ਤੋਂ ਬਾਅਦ ਰਿਤਿਕਾ ਸਦਮੇ ’ਚ ਸੀ, ਜਿਸ ਤੋਂ ਬਾਅਦ ਉਸ ਨੇ 15 ਮਾਰਚ ਨੂੰ ਰਾਤ ਕਰੀਬ 11 ਵਜੇ ਮਹਾਬੀਰ ਫੋਗਾਟ ਦੇ ਪਿੰਡ ਬਲਾਲੀ ਸਥਿਤ ਮਕਾਨ ਦੇ ਕਮਰੇ ’ਚ ਪੱਖੇ ਨਾਲ ਚੁੰਨੀ ਦਾ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ। ਇਸ ਬਾਰੇ ਮਿ੍ਰਤਕਾ ਪਹਿਲਵਾਨ ਦੇ ਮਮੇਰੇ ਭਰਾ ਹਰਵਿੰਦਰ ਫੋਗਾਟ ਨੇ ਦੱਸਿਆ ਕਿ ਸੂਬਾ ਪੱਧਰੀ ਕੁਸ਼ਤੀ ਮੁਕਾਬਲੇ ਵਿਚ ਹਾਰਨਾ ਵੱਡੀ ਗੱਲ ਨਹੀਂ ਹੈ।

ਪੁਲਸ ਨੇ ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।

More News

NRI Post
..
NRI Post
..
NRI Post
..