ਅਮਰੀਕੀ ਵਿਦੇਸ਼ ਮੰਤਰੀ ਪੌਂਪੀਓ ਸਣੇ 28 ਅਧਿਕਾਰੀਆਂ ਖ਼ਿਲਾਫ਼ ਚੀਨ ਨੇ ਲਗਾਈਆਂ ਪਾਬੰਦੀਆਂ

by vikramsehajpal

ਪੇਈਚਿੰਗ (ਦੇਵ ਇੰਦਰਜੀਤ)- ਜੋਅ ਬਾਇਡਨ ਵੱਲੋਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਹਲਫ਼ ਲਏ ਜਾਣ ਦੇ ਕੁਝ ਮਿੰਟਾਂ ਬਾਅਦ ਹੀ ਚੀਨ ਨੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਅਤੇ ਟਰੰਪ ਪ੍ਰਸ਼ਾਸਨ ਨਾਲ ਜੁੜੇ 27 ਹੋਰ ਅਧਿਕਾਰੀਆਂ ਖ਼ਿਲਾਫ਼ ਪਾਬੰਦੀਆਂ ਲਗਾ ਦਿੱਤੀਆਂ।

ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਐਲਾਨੀ ਗਈ ਸੂਚੀ ’ਚ ਟਰੰਪ ਦੇ ਆਰਥਿਕ ਸਲਾਹਕਾਰ ਪੀਟਰ ਕੇ ਨਵਾਰੋ, ਕੌਮੀ ਸੁਰੱਖਿਆ ਸਲਾਹਕਾਰ ਰੌਬਰਟ ਸੀ ਓ’ਬ੍ਰਾਇਨ, ਵ੍ਹਾਈਟ ਹਾਊਸ ਦੇ ਸਾਬਕਾ ਮੁੱਖ ਰਣਨੀਤੀਕਾਰ ਸਟੀਫ਼ਨ ਕੇ ਬੈਨਨ, ਮਨੁੱਖੀ ਸੇਵਾਵਾਂ ਬਾਰੇ ਮੰਤਰੀ ਅਲੈਕਸ ਐੱਮ ਅਜ਼ਾਰ ਅਤੇ ਅਮਰੀਕੀ ਸਫ਼ੀਰ ਕੈਲੀ ਡੀ ਕੇ ਕ੍ਰਾਫਟ ਦੇ ਨਾਮ ਸ਼ਾਮਲ ਹਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਹੁਆ ਚੁਨਯਿੰਗ ਨੇ ਇਹ ਜਾਣਕਾਰੀ ਦਿੱਤੀ।