ਕੈਨੇਡਾ : ਦਿਨ-ਦਿਹਾੜੇ ਬੈਂਕ ‘ਚ ਹੋਈ ਲੁੱਟ

by

ਵੈੱਬ ਡੈਸਕ (Vikram Sehajpal) : ਸ਼ਨਿੱਚਰਵਾਰ ਨੂੰ ਬਰੈਂਪਟਨ ਵਿਖੇ ਇਕ ਹਥਿਆਰਬੰਦ ਸ਼ਖਸ ਨੈਸ਼ਨਲ ਬੈਂਕ ਲੁੱਟ ਕੇ ਫਰਾਰ ਹੋ ਗਿਆ। ਪੀਲ ਰੀਜਨਲ ਪੁਲਿਸ ਨਕਾਬਪੋਸ਼ ਸ਼ੱਕੀ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਇਹ ਵਾਰਦਾਤ ਬਾਅਦ ਦੁਪਹਿਰ 2 ਵਜੇ ਦੇ ਕਰੀਬ ਸੈਂਡਲਵੁੱਡ ਪਾਰਕਵੇਅ ਅਤੇ ਟੌਰਬ੍ਰੈਮ ਰੋਡ ਨੇੜੇ ਸਥਿਤ ਨੈਸ਼ਨਲ ਬੈਂਕ ਦੀ ਬਰਾਂਚ ਵਿਚ ਵਾਪਰੀ।

ਪੁਲਿਸ ਨੇ ਹਥਿਆਰਬੰਦ ਲੁਟੇਰੇ ਦਾ ਹੁਲੀਆ ਜਾਰੀ ਕਰਦਿਆਂ ਕਿਹਾ ਕਿ ਵਜ਼ਨੀ ਸਰੀਰ ਵਾਲੇ ਗੋਰੇ ਨੇ ਗਰੇਅ ਪੈਂਟ ਪਹਿਨੀ ਹੋਈ ਸੀ ਅਤੇ ਗੂੜਾ ਨੀਲਾ ਜਾਂ ਕਾਲੇ ਰੰਗ ਦੇ ਕੱਪੜੇ ਨਾਲ ਆਪਣਾ ਮੂੰਹ ਢਕਿਆ ਹੋਇਆ ਸੀ। ਲੁੱਟ ਦੇ ਵਾਰਦਾਤ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ ਅਤੇ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

More News

NRI Post
..
NRI Post
..
NRI Post
..