ਪੱਛਮ ਬੰਗਾਲ ਵਿੱਚ ਰਾਜਨੀਤੀ ਦਾ ਖੂਨੀ ਖੇਡ ਜਾਰੀ – ਕਾਂਗਰਸ ਟੀਐਮਸੀ ਦੀ ਝੜਪ ਵਿੱਚ 3 ਮਰੇ

by

ਕਲਕੱਤਾ , 15 ਜੂਨ ( NRI MEDIA )

ਲੋਕਸਭਾ ਚੋਣਾਂ ਖਤਮ ਹੋਣ ਦੇ ਬਾਵਜੂਦ ਪੱਛਮ ਬੰਗਾਲ ਵਿੱਚ ਰਾਜਨੀਤੀ ਦਾ ਖੂਨੀ ਖੇਡ ਲਗਾਤਰ ਜਾਰੀ ਹੈ , ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ 'ਚ ਤ੍ਰਿਣਮੂਲ ਕਾਂਗਰਸ ਅਤੇ ਕਾਂਗਰਸ ਵਰਕਰਾਂ ਵਿਚਕਾਰ ਝੜਪ ਹੋਈ. ਇਸ ਵਿੱਚ ਤਿੰਨ ਤ੍ਰਿਣਮੂਲ ਵਰਕਰਾਂ ਦੀ ਮੌਤ ਹੋ ਗਈ ਹੈ , ਸਥਾਨਕ ਸੂਤਰਾਂ ਅਤੇ ਪੁਲਿਸ ਅਨੁਸਾਰ ਸ਼ਨੀਵਾਰ ਸਵੇਰੇ ਤ੍ਰਿਣਮੂਲ ਕਾਂਗਰਸ ਅਤੇ ਕਾਂਗਰਸੀ ਵਰਕਰਾਂ ਵਿਚਕਾਰ ਭਿਆਨਕ ਝੜਪ ਹੋਈ ਹੈ ,ਟੀਐਮਸੀ ਦੇ ਕਾਰਕੁਨ ਖੈਰੁਦੀਨ ਸ਼ੇਖ ਅਤੇ ਸੋਹੇਲ ਰਾਣਾ ਅਤੇ ਇਕ ਹੋਰ ਵਰਕਰ ਦੀ ਮੌਤ ਹੋ ਗਈ ਹੈ , ਪੱਛਮ ਬੰਗਾਲ ਵਿੱਚ ਰਾਜਨੀਤਿਕ ਮੌਤਾਂ ਦਾ ਦੌਰ ਲਗਾਤਾਰ ਜਾਰੀ ਹੈ |


ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਬੰਗਾਲ ਵਿਚ ਸਿਆਸੀ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ , ਚੋਣਾਂ ਤੋਂ ਬਾਅਦ ਹੀ ਹੁਣ ਤਕ ਲਗਭਗ 10 ਰਾਜਨੀਤਿਕ ਕਾਰਕੁੰਨ ਮਾਰੇ ਗਏ ਹਨ , ਅਜੇ ਤੱਕ, ਭਾਜਪਾ ਅਤੇ ਤ੍ਰਿਣਮੂਲ ਦੇ ਕਾਰਕੁਨਾਂ ਦਰਮਿਆਨ ਹਿੰਸਕ ਝੜਪਾਂ ਸਾਹਮਣੇ ਆਈਆਂ ਹਨ, ਪਰ ਹੁਣ ਅਜਿਹੀਆਂ ਘਟਨਾਵਾਂ ਕਾਂਗਰਸ ਅਤੇ ਤ੍ਰਿਣਮੂਲ ਦੇ ਵਿਚਕਾਰ ਵਾਪਰਨੀਆਂ ਸ਼ੁਰੂ ਹੋ ਗਈਆਂ ਹਨ |

ਹਾਲ ਹੀ ਵਿਚ, ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਹਾਂਸ਼ਾਬਾਦ ਵਿਚ ਭਾਜਪਾ ਦੀ ਮਹਿਲਾ ਵਰਕਰ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ , ਅਮਾਲੀਨੀ ਪੰਚਾਇਤ ਵਿਚ, 42 ਸਾਲਾ ਸਰਸਾਰਵਰੀ ਦਾਸ ਗੁੜਕੇ ਨੂੰ ਰਾਤ ਨੂੰ ਅਚਾਨਕ ਗੋਲੀਬਾਰੀ ਨਾਲ ਮਾਰ ਦਿੱਤਾ ਗਿਆ , ਭਾਜਪਾ ਨੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਗੁੰਡਿਆਂ ਉੱਤੇ ਕਤਲ ਦਾ ਦੋਸ਼ ਲਗਾਇਆ ਸੀ |

ਜਿਥੇ ਸੂਬੇ ਵਿੱਚ ਹਿੰਸਾ ਜਾਰੀ ਹੈ ਓਥੇ ਹੀ ਸੂਬੇ ਦੀ ਮੁੱਖਮੰਤਰੀ ਵਲੋਂ ਅਜੀਬੋ ਗਰੀਬ ਬਿਆਨ ਦਿੱਤੇ ਜਾ ਰਹੇ ਹਨ , ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਰਹਿਣਾ ਹੈ ਤਾਂ ਬੰਗਾਲੀ ਭਾਸ਼ਾ ਸਿੱਖਣੀ ਪਵੇਗੀ  , ਮਮਤਾ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਧਿਰਾਂ ਨੇ ਇਸ ਬਿਆਨ ਨੂੰ ਸ਼ਰਮਨਾਕ ਦੱਸਿਆ ਹੈ |