Online Payment ਕਰਨ ਵਾਲੇ ਹੋ ਜਾਣ ਸਾਵਧਾਨ! ਪਹਿਲੀ ਜਨਵਰੀ ਤੋਂ ਬਦਲ ਰਿਹੈ Google ਦਾ ਇਹ ਨਿਯਮ

by jaskamal

ਨਿਊਜ਼ ਡੈਸਕ (ਜਸਕਮਲ) : ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦੇ ਦਿਸ਼ਾ-ਨਿਰਦੇਸ਼ਾਂ 'ਤੇ ਗੂਗਲ ਵੱਲੋਂ ਨਿਯਮਾਂ ਨੂੰ ਬਦਲਿਆ ਜਾ ਰਿਹਾ ਹੈ। ਜਿਸ ਦਾ ਸਿੱਧਾ ਅਸਰ ਆਨਲਾਈਨ ਪੇਮੈਂਟ ਕਰਨ ਵਾਲਿਆਂ 'ਤੇ ਪਵੇਗਾ। ਇਹ ਨਵਾਂ ਨਿਯਮ ਸਾਰੀਆਂ Google ਸੇਵਾਵਾਂ ਜਿਵੇਂ ਕਿ Google Ads, YouTube, Google Play Store ਤੇ ਹੋਰ ਭੁਗਤਾਨ ਸੇਵਾਵਾਂ 'ਤੇ ਲਾਗੂ ਹੋਵੇਗਾ।

1 ਜਨਵਰੀ 2022 ਤੋਂ Google ਗਾਹਕ ਕਾਰਡ ਵੇਰਵਿਆਂ, ਕਾਰਡ ਨੰਬਰ ਤੇ ਮਿਆਦ ਪੁੱਗਣ ਦੀ ਮਿਤੀ ਨੂੰ ਸੁਰੱਖਿਅਤ ਨਹੀਂ ਕਰੇਗਾ। ਇਸ ਤੋਂ ਪਹਿਲਾਂ ਗੂਗਲ ਤੁਹਾਡੇ ਕਾਰਡ ਦੀ ਡਿਟੇਲ ਨੂੰ ਸੇਵ ਕਰਦਾ ਹੈ। ਅਜਿਹੀ ਸਥਿਤੀ ਵਿਚ ਜਦੋਂ ਗਾਹਕ ਭੁਗਤਾਨ ਕਰਦਾ ਸੀ ਤਾਂ ਉਸ ਨੂੰ ਸਿਰਫ ਆਪਣਾ ਸੀਵੀਵੀ ਨੰਬਰ ਦਰਜ ਕਰਨਾ ਪੈਂਦਾ ਸੀ। ਹਾਲਾਂਕਿ 1 ਜਨਵਰੀ ਤੋਂ ਬਾਅਦ ਮੈਨੂਅਲ ਆਨਲਾਈਨ ਭੁਗਤਾਨ ਕਰਨ ਲਈ ਗਾਹਕਾਂ ਨੂੰ ਕਾਰਡ ਨੰਬਰ ਦੇ ਨਾਲ ਮਿਆਦ ਪੁੱਗਣ ਦੀ ਮਿਤੀ ਨੂੰ ਯਾਦ ਰੱਖਣਾ ਪਵੇਗਾ। ਦਰਅਸਲ RBI ਦੀ ਤਰਫੋਂ ਸੰਵੇਦਨਸ਼ੀਲ ਜਾਣਕਾਰੀ ਨੂੰ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ਕਾਰਡ ਜਾਰੀ ਕੀਤਾ ਜਾਂਦਾ ਹੈ।

ਜੇਕਰ ਤੁਸੀਂ RuPay, American Express, Discover ਜਾਂ Diners ਕਾਰਡ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਕਾਰਡ ਦੇ ਵੇਰਵੇ 31 ਦਸੰਬਰ, 2021 ਤੋਂ ਬਾਅਦ Google ਦੁਆਰਾ ਸੁਰੱਖਿਅਤ ਨਹੀਂ ਕੀਤੇ ਜਾਣਗੇ। ਨਵਾਂ ਫਾਰਮੈਟ ਇਨ੍ਹਾਂ ਕਾਰਡਾਂ ਨੂੰ ਸਵੀਕਾਰ ਨਹੀਂ ਕਰਦਾ ਹੈ। ਅਜਿਹੀ ਸਥਿਤੀ ਵਿਚ 1 ਜਨਵਰੀ 2022 ਤੋਂ ਤੁਹਾਨੂੰ ਹਰ ਮੈਨੂਅਲ ਭੁਗਤਾਨ ਲਈ ਕਾਰਡ ਦੇ ਵੇਰਵੇ ਦਾਖਲ ਕਰਨੇ ਪੈਣਗੇ।