ਨਸ਼ਿਆਂ ਖਿਲਾਫ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 300 ਗ੍ਰਾਮ ਹੈਰੋਇੰਨ ਸਮੇਤ 4 ਮੁਲਜ਼ਮ ਗ੍ਰਿਫਤਾਰ

by nripost

ਅੰਮ੍ਰਿਤਸਰ (ਰਾਘਵ): ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਮਾਣਯੋਗ ਡੀ.ਜੀ.ਪੀ. ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਮਨਿੰਦਰ ਸਿੰਘ ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਜੀ ਤੇ ਪਵਨ ਕੁਮਾਰ ਡੀ.ਐੱਸ.ਪੀ ਮਜੀਠਾ ਜੀ ਦੀ ਅਗਵਾਈ ਹੇਠ ਥਾਣਾ ਕੱਥੂਨੰਗਲ ਪੁਲਸ ਵੱਲੋ ਸਫਲਤਾ ਹਾਸਿਲ ਕਰਦਿਆ ਪੁਰਾਣੇ ਦਰਜ ਮੁਕੱਦਮਾ ਨੰ. 106 ਮਿਤੀ 2-8-25 ਜੁਰਮ 21/27-ਏ/61/85 ਐੱਨ.ਡੀ.ਪੀ.ਐੱਸ ਐਕਟ ਵਿਚ ਹੋਰ 300 ਗ੍ਰਾਮ ਹੈਰੋਇੰਨ ਸਮੇਤ 04 ਦੋਸ਼ੀ ਵਿਕਰਮਜੀਤ ਸਿੰਘ ਉਰਫ ਵਿੱਕੀ ਪ੍ਰਧਾਨ, ਗੁਰਪ੍ਰੀਤ ਸਿੰਘ, ਭਗਵੰਤ ਸਿੰਘ ਅਤੇ ਸੰਦੀਪ ਸਿੰਘ ਸਾਰੇ ਵਾਸੀ ਚਵਿੰਡਾ ਦੇਵੀ ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਇਸ ਮੁਕੱਦਮੇ ਵਿਚ ਹੁਣ ਤੱਕ ਕੁੱਲ 576 ਗ੍ਰਾਮ ਹੈਰੋਇੰਨ ਬਰਾਮਦ ਕਰਕੇ ਕੁਲ 06 ਦੋਸ਼ੀਆ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਜੋ ਥਾਣਾ ਕੱਥੂਨੰਗਲ ਪੁਲਸ ਵੱਲੋ ਮਿਤੀ 2-8-25 ਨੂੰ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ 20 ਗ੍ਰਾਮ ਹੈਰੋਇੰਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਸਬੰਧੀ ਉਕਤ ਦੋਸ਼ੀ ਖਿਲਾਫ ਥਾਣਾ ਕੱਥੁਨੰਗਲ ਵਿਖੇ ਉਕਤ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਜੋ ਦੌਰਾਨੇ ਤਫਤੀਸ਼ ਗੁਰਪ੍ਰੀਤ ਸਿੰਘ ਉਰਫ ਗੋਪੀ ਦੀ ਨਿਸ਼ਾਨਦੇਹੀ ਤੇ 256 ਗ੍ਰਾਮ ਹੈਰੋਇੰਨ ਅਤੇ ਉਸਦਾ ਇੱਕ ਹੋਰ ਸਾਥੀ ਭਗਵੰਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।

ਉਕਤ ਗ੍ਰਿਫਤਾਰ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾ ਨੂੰ ਚੰਗੀ ਤਰ੍ਹਾਂ ਖੰਘਾਲਿਆ ਜਾ ਰਿਹਾ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਉਸ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

More News

NRI Post
..
NRI Post
..
NRI Post
..