ਵੱਡੀ ਖ਼ਬਰ : ਚੱਕਰਵਾਤੀ ਤੂਫ਼ਾਨ ਕਾਰਨ 10 ਲੋਕਾਂ ਦੀ ਹੋਈ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੱਕਰਵਾਤੀ ਤੂਫ਼ਾਨ ਮੈਡੁਮ ਕਾਰਨ ਤਾਮਿਲਨਾਡੂ ਦੇ ਕਈ ਇਲਾਕਿਆਂ 'ਚ ਭਾਰੀ ਬਰਸਿਹ ਹੋ ਰਹੀ ਹੈ। ਇਸ ਤੂਫ਼ਾਨ ਕਾਰਨ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 10,000 ਲੋਕਾਂ ਨੂੰ ਸ਼ੈਲਟਰ ਹੋਮ 'ਚ ਰਹਿਣਾ ਪਾ ਰਿਹਾ ਹੈ। ਦੱਸਿਆ ਜਾ ਰਿਹਾ ਚੱਕਰਵਾਤੀ ਤੂਫ਼ਾਨ ਮੰਡਮ ਕਾਰਨ ਚੇਨਈ ਤੇ ਇਸ ਦੇ ਕੋਲ ਦੇ ਖ਼ੇਤਰਾਂ 'ਚ ਲਗਭਗ 400 ਘਰਾਂ ਦਾ ਨੁਕਸਾਨ ਹੋਇਆ ਹੈ। ਤਾਮਿਲਨਾਡੂ ਦੇ ਕਾਂਚੀਪੁਰਮ ਸਮੇਤ ਹੋਰ ਵੀ ਜ਼ਿਲਿਆਂ 'ਚ ਰੈਡ ਅਲਰਟ ਜਾਰੀ ਕੀਤਾ ਗਿਆ ਹੈ।

ਇਸ ਚੱਕਰਵਾਤ ਕਾਰਨ ਹੋਏ ਭਾਰੀ ਬਾਰਿਸ਼ ਨੂੰ ਦੇਖਦੇ ਸਕੂਲਾਂ ਤੇ ਹੋਰ ਵੀ ਵਿਦਿਅਕ ਸੰਸਥਾਵਾਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ । ਇਸ ਦੌਰਾਨ ਤਾਮਿਲਨਾਡੂ ਨੇ CM ਨੇ ਕਿਹਾ ਕਿ ਚੱਕਰਵਾਤ ਮੰਡਮ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਿਹਾ ਹਨ ਤਾਂ ਜੋ ਜਿੱਥੇ -ਜਿਥੇ ਨੁਕਸਾਨ ਹੋਇਆ ਹੈ, ਉੱਥੇ ਮਦਦ ਮੁਹਈਆ ਕਰਵਾਈ ਜਾ ਸਕੇ। 200 ਤੋਂ ਵੱਧ ਲੋਕਾਂ ਨੂੰ ਕੈਂਪਾਂ ਵਿੱਚ ਭੇਜਿਆ ਗਿਆ ਹੈ ਹੁਣ ਤੱਕ 9000 ਲੋਕਾਂ ਨੂੰ ਭੋਜਨ ਮੁਹਈਆ ਕਰਵਾਇਆ ਗਿਆ ਹੈ ।