ਵੱਡੀ ਖ਼ਬਰ : ਕਿਸਾਨਾਂ ਨੇ ਮੁੜ ਕੀਤਾ ਨੈਸ਼ਨਲ ਹਾਈਵੇਅ ਜਾਮ,ਰੱਖੀ ਇਹ ਮੰਗ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਜੰਮੂ -ਦਿੱਲੀ ਨੈਸ਼ਨਲ ਹਾਈਵੇਅ ਨੂੰ ਕਿਸਾਨਾਂ ਵਲੋਂ ਜਾਮ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਸੂਰਜਮੁਖੀ ਦੀ ਖਰੀਦ 'ਤੇ ਘਟੋ ਘੱਟ ਸਮਰਥਨ ਮੁੱਲ ਦੀ ਮੰਗ ਕਰ ਰਹੇ ਕਿਸਾਨ ਸ਼ਾਹਾਬਾਦ - ਮਾਰਕੰਡਾ ਵਿੱਚ ਜੀਟੀ ਰੋਡ 'ਤੇ ਬੈਠ ਗਏ ਹਨ। ਉੱਥੇ ਹੀ ਕਿਸਾਨਾਂ ਦੇ ਹੱਕ 'ਚ ਭਾਰਤੀ ਕਿਸਾਨ ਯੂਨੀਅਨ ਵੀ ਸਾਹਮਣੇ ਆਈ ਹੈ ।ਯੂਨੀਅਨ ਦੀ ਚੇਤਾਵਨੀ ਤੋਂ ਬਾਅਦ ਵੀ ਇਸ ਸਮੱਸਿਆ ਦਾ ਹੱਲ ਨਾ ਹੁੰਦਾ ਦੇਖ ਕਿਸਾਨਾਂ ਵਲੋਂ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਗਿਆ ।ਅਧਿਕਾਰੀਆਂ ਵਲੋਂ ਕਿਸਾਨਾਂ ਨਾਲ ਮੀਟਿੰਗ ਵੀ ਕੀਤੀ ਗਈ ਪਰ ਕੋਈ ਨਤੀਜਾ ਨਹੀਂ ਨਿਕਲਿਆ। ਧਰਨੇ ਦੌਰਾਨ ਮਾਹੌਲ ਕਦੀ ਤਣਾਅਪੂਰਨ ਬਣ ਗਿਆ ਤੇ ਪੁਲਿਸ ਕਿਸਾਨਾਂ ਵਿਚਾਲੇ ਝੜਪ ਹੋ ਗਈ। ਕਿਸਾਨ ਆਗੂ ਗੁਰਨਾਮ ਸਿੰਘ ਨੇ ਕਿਹਾ ਕਿ ਜਦੋ ਤੱਕ ਸਾਡੀ ਸੂਰਜਮੁਖੀ ਨੂੰ MSP ਤੇ ਖਰੀਦ ਦੀ ਮੰਗ ਪੂਰੀ ਨਹੀ ਹੁੰਦੀ…ਉਦੋਂ ਤੱਕ ਅਸੀਂ ਧਰਨਾ ਨਹੀ ਚੁੱਕਾਂਗੇ ।