Big News : ਹੁਣ ਇਸ ਕੇਂਦਰੀ ਰਾਜ ਮੰਤਰੀ ਨੂੰ ਚਿੱਠੀ ਰਾਹੀਂ ਮਿਲੀ ਧਮਕੀ

by jaskamal

ਨਿਊਜ਼ ਡੈਸਕ : ਮੋਦੀ ਸਰਕਾਰ ਦੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ਮੋਹਾਲੀ ਸਥਿਤ ਘਰ 'ਚ ਧਮਕੀ ਭਰੀ ਚਿੱਠੀ ਆਈ ਹੈ। ਸੂਤਰਾਂ ਮੁਤਾਬਕ ਵਾਪਰੀ ਘਟਨਾ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਵਧਾ ਦਿੱਤਾ ਗਈ ਹੈ। ਮਾਮਲੇ ਸਬੰਧੀ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਉਨ੍ਹਾਂ ਦੇ ਮੋਹਾਲੀ 'ਚ ਮੌਜੂਦ ਘਰ ਵਿਖੇ ਇਕ ਧਮਕੀ ਭਰੀ ਚਿੱਠੀ ਆਈ ਹੈ, ਜਿਸ 'ਚ ਘਰ ਦਾ ਨਕਸ਼ਾ ਬਣਾ ਕੇ ਉਨ੍ਹਾਂ ਥਾਵਾਂ ਨੂੰ ਵਿਖਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀਆਂ ਗੱਡੀਆਂ ਤੇ ਪੁਲਸ ਦੇ ਸੁਰੱਖਿਆ ਕਰਮੀ ਤਾਇਨਾਤ ਹਨ।

ਇਸ ਸਬੰਧੀ ਸੋਮ ਪ੍ਰਕਾਸ਼ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਦੀ ਸੂਚਨਾ ਜ਼ਿਲ੍ਹਾ ਮੋਹਾਲੀ ਦੇ SSP ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਧਮਕੀ ਭਰੀ ਚਿੱਠੀ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ ਹੈ। ਸੂਤਰਾਂ ਅਨੁਸਾਰ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲੀ ਧਮਕੀ ਭਰੀ ਚਿੱਠੀ ਦਾ ਮਾਮਲਾ ਪੰਜਾਬ ਪੁਲਸ ਦੇ DGP ਦੇ ਧਿਆਨ 'ਚ ਵੀ ਲਿਆ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਮਾਮਲੇ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਦੇ ਫਗਵਾੜਾ 'ਚ ਮੌਜੂਦ ਘਰ ਦੇ ਆਲੇ-ਦੁਆਲੇ ਵੀ ਪੁਲਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ।

More News

NRI Post
..
NRI Post
..
NRI Post
..