ਭਾਜਪਾ ਨੇਤਾ ਦਾ ਹਾਸੋਹੀਣਾ ਬਿਆਨ – ਪਾਕਿਸਤਾਨ ਨੇ ਕੀਤਾ ਦਿੱਲੀ ਦੇ ਵਿੱਚ ਪ੍ਰਦੂਸ਼ਣ

by mediateam

ਨਵੀਂ ਦਿੱਲੀ , 06 ਨਵੰਬਰ ( NRI MEDIA )

ਦਿੱਲੀ ਦੇ ਗੈਸ ਚੈਂਬਰ ਬਨਣ ਤੋਂ ਬਾਅਦ ਭਾਜਪਾ ਦੇ ਇਕ ਨੇਤਾ ਦਾ ਹਾਸੋਹੀਣਾ ਬਿਆਨ ਸਾਹਮਣੇ ਆਈ ਸੀ , ਇਹ ਬਿਆਨ ਉਸੇ ਤਰ੍ਹਾਂ ਦਾ ਹੈ ਜਿਹੋ ਜਿਹਾ ਪਾਕਿਸਤਾਨ ਦੇ ਇਕ ਕੇਂਦਰੀ ਮੰਤਰੀ ਦਾ ਸੀ , ਭਾਜਪਾ ਨੇਤਾ ਵਿਨੀਤ ਅਗਰਵਾਲ ਸ਼ਾਰਦਾ ਨੇ ਕਿਹਾ ਹੈ ਕਿ ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਪਿੱਛੇ ਪਾਕਿਸਤਾਨ ਅਤੇ ਚੀਨ ਦਾ ਹੱਥ ਹੋ ਸਕਦਾ ਹੈ, ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਪਰਾਲੀ ਸਾੜਨ ਨਾਲ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਹੋਇਆ , ਭਾਰਤ ਵਿਚ ਪ੍ਰਦੂਸ਼ਣ ਫੈਲਾਉਣ ਲਈ ਗੁਆਂਢੀ ਦੇਸ਼ ਨੇ ਜ਼ਹਿਰੀਲੀ ਗੈਸ ਛੱਡ ਦਿੱਤੀ ਹੈ |


ਮੰਗਲਵਾਰ ਨੂੰ ਨਿਉਜ਼ ਏਜੰਸੀ ਏ ਐਨ ਆਈ ਨਾਲ ਗੱਲਬਾਤ ਕਰਦਿਆਂ ਦਿੱਲੀ ਵਿੱਚ ਪ੍ਰਦੂਸ਼ਣ ਬਾਰੇ ਅਗਰਵਾਲ ਨੇ ਕਿਹਾ, “ਜ਼ਹਿਰੀਲੀ ਹਵਾ ਅੰਦਰ ਆ ਰਹੀ ਹੈ, ਸ਼ਾਇਦ ਕਿਸੇ ਨੇੜਲੇ ਦੇਸ਼ ਨੇ ਛੱਡ ਦਿੱਤੀ ਹੋਵੇਗੀ, ਜਿਸ ਨੇ ਸਾਨੂੰ ਡਰਾਇਆ ਹੈ, ਮੇਰੇ ਖਿਆਲ ਵਿਚ ਪਾਕਿਸਤਾਨ ਜਾਂ ਚੀਨ ਸਾਡੇ ਤੋਂ ਚਿੰਤਤ ਹਨ, ਉਨ੍ਹਾਂ ਕਿਹਾ, ‘ਜਦੋਂ ਤੋਂ ਮੋਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਪਾਕਿਸਤਾਨ ਇਕ ਕੰਗਾਲ ਬਣ ਗਿਆ ਹੈ |

ਅਗਰਵਾਲ ਨੇ ਕਿਹਾ- “ਪ੍ਰਦੂਸ਼ਣ ਦੇਸ਼ ਲਈ ਘਾਤਕ ਹੈ ,ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ. ਪਰ, ਜਿਸ ਤਰੀਕੇ ਨਾਲ ਦਿੱਲੀ ਸਰਕਾਰ ਅਤੇ ਮੁੱਖ ਮੰਤਰੀ ਇਹ ਕਹਿ ਰਹੇ ਹਨ ਕਿ ਪਰਾਲੀ ਸਾੜਨ ਨਾਲ ਨੁਕਸਾਨ ਹੋ ਰਿਹਾ ਹੈ, ਫਿਰ ਇਹ ਕਿਹਾ ਜਾਂਦਾ ਹੈ ਕਿ ਉਦਯੋਗ ਇਸ ਦਾ ਕਾਰਣ ਹਨ ,ਕਿਸਾਨੀ ਅਤੇ ਵਪਾਰੀ ਨੂੰ ਇੰਨਾ ਪ੍ਰਭਾਵਿਤ ਨਾ ਕਰੋ ,ਕਿਸਾਨ ਅਤੇ ਵਪਾਰੀ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ,ਜੇ ਦੋਵੇਂ ਟੁੱਟ ਗਏ ਤਾਂ ਦੇਸ਼ ਨਹੀਂ ਚੱਲ ਸਕੇਗਾ।