ਲਖਨਊ , 3 ਮਈ (ਰਣਜੀਤ ਕੌਰ):
ਬਸਪਾ ਪ੍ਰਧਾਨ ਮਾਇਆਵਤੀ ਨੇ ਭਾਜਪਾ ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਸੱਤਾਧਾਰੀ ਪਾਰਟੀ ਵੱਲੋ ਜੈਸ਼- ਏ- ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਜਿਸ ਨੂੰ ਸੰਯੁਕਤ ਰਾਸ਼ਟਰ ਵੱਲੋ ਬੁੱਧਵਾਰ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰ ਦਿੱਤਾ ਗਿਆ ਹੈ ਨੂੰ ਵੋਟਾਂ ਲੈਣ ਲਈ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ , ਮਾਇਆਵਤੀ ਜੋਂ ਕਿ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਸੀ ਉਨ੍ਹਾਂ ਨੇ ਏ. ਐਨ. ਆਈ. ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਪਹਿਲਾ ਭਾਜਪਾ ਸਰਕਾਰ ਨੇ ਮਸੂਦ ਅਜ਼ਹਰ ਨੂੰ ਮਹਿਮਾਨ ਬਣਾਇਆ ਅਤੇ ਬਾਅਦ ਵਿੱਚ ਉਸਨੂੰ ਵਿਦੇਸ਼ ਭੇਜ ਦਿੱਤਾ।
ਉਨ੍ਹਾਂ ਦੋਸ਼ ਲਗਾਉਂਦੇ ਕਿਹਾ ਕਿ ਹੁਣ ਚੋਣਾਂ ਤੇ ਸਮੇਂ ਉਹ ਉਸਦੇ ਨਾਮ ਤੇ ਵੋਟਾਂ ਇਕਠੀਆ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿ ਬਹੁਤ ਨਿੰਦਾਯੋਗ ਗਲ ਹੈ , ਮਾਇਆਵਤੀ ਇਥੇ 1999 ਵਿਚ ਹੋਏ ਭਾਰਤੀ ਏਅਰਲਾਈਨਸ ਦੇ ਜਹਾਜ 1c-814 ਦੇ ਹਾਈਜੈਕ ਹੋਣ ਬਾਰੇ ਗਲ ਕਰ ਰਹੀ ਸੀ ਜਦੋਂ ਬੰਦੀਆ ਦੇ ਬਦਲੇ ਮਸੂਦ ਅਜ਼ਹਰ ਨੂੰ ਆਜ਼ਾਦ ਕੀਤਾ ਗਿਆ ਸੀ। ਹਾਈਜੈਕ ਕੀਤਾ ਗਿਆ ਜਹਾਜ ਕਾਠਮਾਂਡੂ ਤੋਂ ਦਿੱਲੀ ਆ ਰਿਹਾ ਸੀ ਜਿਸਨੂੰ ਬੰਦੀ ਬਣਾ ਕੇ ਅਫ਼ਗ਼ਾਨਿਸਤਾਨ ਦੇ ਕੰਧਾਰ ਵਿਚ ਲੈ ਜਾਇਆ ਗਿਆ ਸੀ, ਬਸਪਾ ਪ੍ਰਧਾਨ ਦੀ ਅਜ਼ਹਰ ਉਤੇ ਕੀਤੀ ਟਿੱਪਣੀ ਮਹਤਵਪੂਰਨ ਮੰਨੀ ਜਾ ਰਹੀ ਹੈ |
ਅਜ਼ਹਰ ਜੋਂ ਕਿ ਪਾਕਿਸਤਾਨ ਵਿਚ ਮੌਜੂਦ ਜੈਸ਼- ਏ- ਮੁਹੰਮਦ ਦਾ ਪ੍ਰਧਾਨ ਹੈ ਨੇ 14 ਫ਼ਰਵਰੀ ਨੂੰ ਪੁਲਵਾਮਾ ਵਿਚ ਹੋਏ ਹਮਲੇ ਦੀ ਜ਼ਿੰਮੇਦਾਰੀ ਲਈ ਸੀ ਜਿਸ ਵਿੱਚ 40 ਸੀ. ਆਰ. ਪੀ. ਐਫ. ਜਵਾਨ ਮਾਰੇ ਗਏ ਸਨ , ਇਸਦੇ ਚਲਦੇ ਸੰਯੁਕਤ ਰਾਸ਼ਟਰ ਨੇ ਕਈ ਯਤਨਾਂ ਤੋਂ ਬਾਅਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰ ਦਿੱਤਾ, ਯੂ. ਐਨ. ਦੀ 1267 ਕਮੇਟੀ ਨਾਲ ਰਾਜਨੀਤਿਕ ਮਸ਼ਵਰਾ ਕੀਤਾ ਗਿਆ ਤਾਂ ਜੋ ਅਜ਼ਹਰ ਦੇ ਗਲੋਬਲ ਅੱਤਵਾਦੀ ਮਾਮਲੇ ਨੂੰ ਸਹੀ ਢੰਗ ਨਾਲ ਸੁਲਝਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ਇਸ ਸਾਲ ਮਾਰਚ ਤੋਂ ਪਹਿਲਾ ਚੀਨ ਨੇ ਭਾਰਤ ਦੇ ਅਜ਼ਹਰ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰਨ ਦੇ ਸੱਦੇ ਨੂੰ 4 ਵਾਰੀ ਰੋਕਿਆ ਸੀ , ਗਲੋਬਲ ਅੱਤਵਾਦੀ ਦਾ ਟੈਗ ਲੱਗਣ ਤੋਂ ਬਾਅਦ ਅਜ਼ਹਰ ਦੀ ਸਾਰੀ ਜਾਇਦਾਦ ਨੂੰ ਜ਼ਬਤ ਕਰ ਦਿੱਤਾ ਜਾਵੇਗਾ ਅਤੇ ਉਸਦੇ ਸਫਰ ਤੇ ਵੀ ਪਾਬੰਧੀ ਲਗਾ ਦਿੱਤੀ ਜਾਵੇਗੀ , ਯੂ. ਐਨ. ਦੀ ਇਸ ਖ਼ਬਰ ਦਾ ਖੁਲਾਸਾ ਭਾਰਤੀ ਯੂ. ਐਨ. ਪ੍ਰਧਾਨ ਸੱਯਦ ਅਕਬਰੂਦੀਨ ਵੱਲੋ ਕੀਤਾ ਗਿਆ ਸੀ |



