ਜਲੰਧਰ ਦੇ ਆਰੀਆ ਸਕੂਲ ਨਜ਼ਦੀਕ ਪਾਣੀ ‘ਚ ਤੈਰਦੀ ਮਿਲੀ ਲਾਸ਼; ਇਲਾਕੇ ‘ਚ ਦਹਿਸ਼ਤ

ਜਲੰਧਰ ਦੇ ਆਰੀਆ ਸਕੂਲ ਨਜ਼ਦੀਕ ਪਾਣੀ ‘ਚ ਤੈਰਦੀ ਮਿਲੀ ਲਾਸ਼; ਇਲਾਕੇ ‘ਚ ਦਹਿਸ਼ਤ

ਨਿਊਜ਼ ਡੈਸਕ (ਜਸਕਮਲ) : ਜਲੰਧਰ ਵੈਸਟ ਦੇ ਬਸਤੀ ਗੁਜ਼ਾਂ ਸਥਿਤ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੀ ਪਿਛਲੀ ਗਲੀ ‘ਚ ਇਕ ਅਣਪਛਾਤੇ ਵਿਅਕਤੀ ਦੀ ਪਾਣੀ ‘ਚੋਂ ਲਾਸ਼ ਮਿਲੀ ਹੈ। ਇਸ ਸੰਬੰਧੀ ਜਿਵੇਂ ਹੀ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਪੁਲੀਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪੁੱਜੀ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਕਬਜ਼ੇ ‘ਚ ਲੈ ਕੇ ਉਸ ਦੀ ਤਲਾਸ਼ੀ ਕੀਤੀ ਗਈ, ਜਿਸ ‘ਤੇ ਪੁਲੀਸ ਨੂੰ ਮ੍ਰਿਤਕ ਦੀ ਜੇਬ੍ਹ ‘ਚੋਂ ਅਜਿਹਾ ਕੋਈ ਵੀ ਆਈਡੀ ਪਰੂਫ਼ ਨਹੀਂ ਬਰਾਮਦ ਹੋਇਆ ਹੈ ਜਿਸਦੇ ਨਾਲ ਮ੍ਰਿਤਕ ਦੀ ਪਛਾਣ ਕੀਤੀ ਜਾ ਸਕੇ। ਇਸ ਉਪਰੰਤ ਪੁਲੀਸ ਵੱਲੋਂ ਇਸ ਵਿਅਕਤੀ ਦੀ ਲਾਸ਼ ਜਲੰਧਰ ਦੇ ਸਿਵਲ ਹਸਪਤਾਲ ਦੇ ਵਿਚ ਪੋਸਟਮਾਰਟਮ ਦੇ ਲਈ ਭੇਜ ਦਿੱਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਤਫਤੀਸ਼ ਕੀਤੀ ਜਾਵੇਗੀ ਤੇ ਜੋ ਵੀ ਇਸ ‘ਚ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ।
ਉਥੇ ਹੀ ਮੌਕੇ ‘ਤੇ ਪੁੱਜੇ ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਦਾ ਕਹਿਣਾ ਹੈ ਕਿ ਜਲੰਧਰ ਵੈਸਟ ਦੇ ਹਾਲਾਤ ਦਿਨ ਬ ਦਿਨ ਬਦਤਰ ਹੋ ਰਹੇ ਹਨ ਜਿਸ ‘ਚ ਕਿ ਕਾਨੂੰਨ ਵਿਵਸਥਾ ਅਤੇ ਜਲੰਧਰ ਵੈਸਟ ਦੇ ਵਿਕਾਸ ਨੂੰ ਵੀ ਲੈ ਕੇ ਉਨ੍ਹਾਂ ਨੇ ਮੌਜੂਦਾ ਸਰਕਾਰ ਤੇ ਤਨਜ਼ ਕੱਸੇ ਹਨ।