ਖੇਮਕਰਨ ’ਚ ਬੀਐੱਸਐਫ਼ ਵੱਡੀ ਕਾਰਵਾਈ; ਅਰਬਾਂ ਰੁਪਏ ਦੀ ਹੈਰੋਇਨ ਕੀਤੀ ਜ਼ਬਤ

ਖੇਮਕਰਨ ’ਚ ਬੀਐੱਸਐਫ਼ ਵੱਡੀ ਕਾਰਵਾਈ; ਅਰਬਾਂ ਰੁਪਏ ਦੀ ਹੈਰੋਇਨ ਕੀਤੀ ਜ਼ਬਤ

ਨਿਊਜ਼ ਡੈਸਕ (ਜਸਕਮਲ) : ਖੇਮਕਰਨ ਸਥਿਤ ਬੀਐੱਸਐਫ਼ ਦੀ 103 ਬਟਾਲੀਅਨ ਨੇ ਪਾਕਿਸਤਾਨ ਦੀ ਭਾਰਤ ਵਿਚ ਨਸ਼ਾ ਭੇਜਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਹੈ। ਦੱਸ ਦਈਏ ਕਿ ਅੱਜ ਤੜਕਸਾਰ ਬੀਓਪੀ ਰਾਜੋਕੇ ਤੋਂ 20 ਪੈਕਟ ਹੈਰੋਇਨ ਤੇ ਹਥਿਆਰ ਬਰਾਮਦ ਕੀਤੇ।

ਇਨ੍ਹਾਂ ‘ਚ ਚੀਨੀ ਪਿਸਤੌਲ, 8 ਕਾਰਤੂਸ, 1 ਮੈਗਜ਼ੀਨ ਸ਼ਾਮਲ ਹਨ। ਪਾਕਿਸਤਾਨ ਵਲੋਂ ਭਾਰਤੀ ਖੇਤਰ ‘ਚ 10 ਪੈਕੇਟ ਕੰਡਿਆਲੀ ਤਾਰ ਦੇ ਭਾਰਤੀ ਖੇਤਰ ‘ਚ ਤੇ 10 ਪੈਕੇਟ ਕੰਡਿਆਲੀ ਤਾਰ ਦੇ ਪਾਰ ਭਾਰਤੀ ਖੇਤਰ ਵਿਚ ਸੁੱਟੇ ਗਏ। ਇਨ੍ਹਾਂ ਦਾ ਵਜ਼ਨ 19 ਕਿਲੋ 500 ਗ੍ਰਾਮ ਹੈ। ਅੰਤਰਰਾਸ਼ਟਰੀ ਮਾਰਕੀਟ ਵਿਚ ਹੈਰੋਇਨ ਦੀ ਕੀਮਤ 1 ਅਰਬ ਰੁਪਏ ਹੈ।