ਹੁਸ਼ਿਆਰਪੁਰ : ਦਿੱਲੀ ਤੋਂ ਕਟੜਾ ਜਾ ਰਹੀ ਟੂਰਿਸਟ ਬੱਸ ਚੱਬੇਵਾਲ ਨੇੜੇ ਹਾਦਸਾਗ੍ਰਸਤ ਹੋ ਗਈ। ਜਦੋਂ ਇਹ ਹਾਦਸਾ ਹੋਇਆ ਬਸ ਵਿਚ ਲਗਪਗ 45 ਯਾਤਰੀ ਸਵਾਰ ਸਨ। ਹਾਦਸਾ ਬਸ ਦੀ ਓਵਰ ਸਪੀਡ ਕਾਰਨ ਹੋਇਆ, ਤੇਜ਼ ਰਫ਼ਤਾਰ ਬੱਸ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਅਤੇ ਇਸ ਦੌਰਾਨ ਕਰੀਬ 26 ਲੋਕ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਹਾਦਸੇ 'ਚ ਜ਼ਖ਼ਮੀ ਹੋਣ ਵਾਲਿਆਂ ਵਿਚ ਕੁਝ ਲੋਕ ਦਿੱਲੀ ਤੇ ਗਾਜ਼ੀਆਬਾਦ ਦੇ ਸਨ ਜਦਕਿ ਇਕ ਪਰਿਵਾਰ ਆਂਧਰ ਪ੍ਰਦੇਸ਼ ਦਾ ਸੀ। ਸਾਰੇ ਵੈਸ਼ਨੋ ਦੇਵੀ ਮੱਥਾ ਟੇਕਣ ਜਾ ਰਹੇ ਸਨ।



