ਸ਼ਰਧਾਲੂਆਂ ਨਾਲ ਭਰੀ ਗੱਡੀ ਬੱਸ ਨਾਲ ਟਕਰਾਈ ਹਾਦਸੇ ‘ਚ ਤਿੰਨ ਮੌਤ 29 ਲੋਕ ਜ਼ਖ਼ਮੀ

by

ਨੰਗਲ : ਈਸਪੁਰ ਨੇੜੇ ਊਨਾ ਰੋਡ 'ਤੇ ਸ਼ਰਧਾਲੂਆਂ ਨਾਲ ਭਰੀ ਪਿਕਅੱਪ ਗੱਡੀ ਬੱਸ ਨਾਲ ਜਾ ਟਕਰਾਈ। ਹਾਦਸੇ 'ਚ ਤਿੰਨ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 29 ਲੋਕ ਜ਼ਖ਼ਮੀ ਹੋ ਗਏ।ਜਾਣਕਾਰੀ ਅਨੁਸਾਰ ਅੰਮਿ੍ਤਸਰ ਦੇ ਕੋਟਲੀ ਧੋਲੇਸ਼ਾਹ ਇਲਾਕੇ ਦੇ ਸ਼ਰਧਾਲੂ ਹਿਮਾਚਲ ਸਥਿਤ ਪੀਰ ਨਿਗਾਹੇ ਮੱਥਾ ਟੇਕਣ ਗਏ ਸਨ। ਵਾਪਸੀ ਸਮੇਂ ਨੰਗਲ ਨਾਲ ਲੱਗਦੇ ਈਸਪੁਰ ਕੋਲ ਨੈਸ਼ਨਲ ਹਾਈਵੇ 'ਤੇ ਸ਼ਰਧਾਲੂਆਂ ਦੀ ਭਰੀ ਪਿਕਅੱਪ ਗੱਡੀ ਬੇਕਾਬੂ ਹੋ ਕੇ ਐੱਚਆਰਟੀਸੀ ਦੀ ਬੱਸ ਨਾਲ ਟਕਰਾਅ ਗਈ।

ਹਾਦਸੇ 'ਚ ਪਿਕਅੱਪ ਸਵਾਰ ਤਿੰਨ ਸ਼ਰਧਾਲੂਆਂ ਵੀਰੋ ਦੇਵੀ (65) ਪਤਨੀ ਪੂਰਣ ਸਿੰਘ, ਲਖਵਿੰਦਰ ਕੌਰ (45) ਪਤਨੀ ਵੀਰਾ ਅਤੇ ਹੀਰਾ ਸਿੰਘ (35) ਪੁੱਤਰ ਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ 'ਚ 29 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਈਸਪੁਰ ਆਯੁਰਵੈਦਿਕ ਹਸਪਤਾਲ 'ਚ ਮੁੱਢਲੇ ਇਲਾਜ ਤੋਂ ਬਾਅਦ ਊਨਾ ਦੇ ਸਥਾਨਕ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ।

ਜ਼ਖ਼ਮੀਆਂ 'ਚੋਂ ਇਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਹਾਦਸਾ ਪਿਕਅੱਪ ਗੱਡੀ ਦੇ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ। ਪੁਲਿਸ ਨੇ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿਕਅੱਪ ਗੱਡੀ ਨੂੰ ਡਬਲ ਡੈਕਰ ਬਣਾ ਕੇ ਉਸ ਵਿਚ 32 ਸ਼ਰਧਾਲੂ ਬਿਠਾਏ ਹੋਏ ਸਨ। ਪੀਰ ਨਿਗਾਹੇ ਤੋਂ ਵਾਪਸੀ ਸਮੇਂ ਈਸਪੁਰ ਨੇੜੇ ਡਰਾਈਵਰ ਗੱਡੀ ਤੋਂ ਸੰਤੁਲਨ ਗੁਆ ਬੈਠਾ ਤੇ ਗੱਡੀ ਗਲਤ ਦਿਸ਼ਾ 'ਚ ਜਾਂਦੀ ਹੋਈ ਐੱਚਆਰਟੀਸੀ ਦੀ ਬੱਸ ਨਾਲ ਜਾ ਟਕਰਾਈ।

ਹਾਦਸੇ ਤੋਂ ਬਾਅਦ ਮੌਕੇ 'ਤੇ ਚੀਖ-ਚਿਹਾੜਾ ਪੈ ਗਿਆ ਤੇ ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਗੱਡੀ 'ਚੋਂ ਬਾਹਰ ਕੱਢ ਕੇ ਸਥਾਨਕ ਹਸਪਤਾਲ ਪਹੁੰਚਾਇਆ।ਪੰਡੋਗਾ ਪੁਲਿਸ ਚੌਕੀ ਦੇ ਮੁਖੀ ਵਿਸ਼ੇਸ਼ ਕੁਮਾਰ ਨੇ ਕਿਹਾ ਕਿ ਇਸ ਸਬੰਧੀ ਪਿਕਅੱਪ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਹਾਦਸੇ 'ਚ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 29 ਲੋਕ ਜ਼ਖ਼ਮੀ ਹੋਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

More News

NRI Post
..
NRI Post
..
NRI Post
..