ਓਟਾਵਾ , 07 ਜੂਨ ( NRI MEDIA )
ਕੈਨੇਡਾ ਵਿੱਚ ਫੈਡਰਲ ਚੋਣਾਂ ਤੋਂ ਪਹਿਲਾ ਮੁੱਖ ਚੋਣ ਅਫਸਰ ਨੇ ਵੱਡਾ ਬਿਆਨ ਦਿੱਤਾ ਹੈ , ਕਨੇਡਾ ਦੇ ਮੁੱਖ ਚੋਣ ਅਫਸਰ ਨੇ ਕਿਹਾ ਕਿ ਕੈਨੇਡਾ ਦੇ ਫੈਡਰਲ ਚੋਣ ਵਿਚ ਦਖ਼ਲ ਦੇਣ ਦੀ ਇੱਛਾ ਰੱਖਣ ਵਾਲੇ ਹੈਕਰ ਅਕਤੂਬਰ ਵਿੱਚ ਹੋਣ ਵਾਲੀ ਵੋਟਿੰਗ ਅਤੇ ਲੋਕਤੰਤਰੀ ਪ੍ਰਕਿਰਿਆ 'ਤੇ ਭਰੋਸੇ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ , ਉਨ੍ਹਾਂ ਨੇ ਕਿਹਾ ਚੋਣ ਕਮਿਸ਼ਨ ਹੈਕਰਾਂ ਨਾਲ ਨਿਬੜਨ ਲਈ ਪੂਰੀ ਤਰ੍ਹਾਂ ਤਿਆਰ ਹੈ , ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੰਦੇ ਹਏ ਕਿਹਾ ਕਿ ਚੋਣਾਂ ਦੀ ਲੋਕਤੰਤਰੀ ਪ੍ਰਕਿਰਿਆ ਪੂਰੀ ਤਰ੍ਹਾਂ ਸੁਰਖਿਅਤ ਹੈ ਅਤੇ ਕਿਸੇ ਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ |
ਕੈਨੇਡੀਅਨ ਚੋਣ ਕਮਿਸ਼ਨ ਮੁਖੀ ਪੈਰਾਉਲਟ ਨੇ ਕਿਹਾ, "ਜੇਕਰ ਦਖ਼ਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ, ਵੋਟਿੰਗ ਵਿੱਚ ਦਿਲਚਸਪੀ ਨੂੰ ਘੱਟ ਕਰਨਾ, ਲੋਕਤੰਤਰ ਨੂੰ ਕਮਜ਼ੋਰ ਕਰਨਾ, ਅਤੇ ਖਾਸ ਨਤੀਜਿਆਂ ਨੂੰ ਕਮਜ਼ੋਰ ਕਰਨ ਦੀ ਬਜਾਏ ਚੋਣ ਵਿੱਚ ਭੋਰਸੇ ਨੂੰ ਕਮਜ਼ੋਰ ਕਰਨ ਤੇ ਹੈਕਰਾਂ ਵਲੋਂ ਜ਼ੋਰ ਦਿੱਤਾ ਜਾਵੇਗਾ , ਇਨ੍ਹਾਂ ਚੋਣਾਂ ਵਿੱਚ ਇਸ ਦੀ ਪੂਰੀ ਸੰਭਾਵਨਾ ਹੈ |
ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਚੋਣ 2016 ਵਿੱਚ, ਰੂਸ ਨੇ ਚੋਣ ਪ੍ਰਣਾਲੀ ਵਿੱਚ ਦਖਲ ਦਿੱਤਾ ਸੀ ,ਇਸ ਤੋਂ ਇਲਾਵਾ ਯੂਕੇ ਦੇ ਬ੍ਰੇਕਜਿਟ ਵੋਟ ਵਿਚ ਵਿਦੇਸ਼ੀ ਦਖਲਅੰਦਾਜ਼ੀ ਸ਼ਾਮਲ ਸੀ , ਇਕ ਇੰਟਰਵਿਊ ਵਿਚ, ਸਟੀਫੇਨ ਪੈਰਾਉਲਟ ਨੇ ਕਿਹਾ ਕਿ ਕੈਨੇਡਾ ਧਮਕੀ ਬਾਰੇ ਪੂਰੀ ਤਰ੍ਹਾਂ ਸਾਵਧਾਨ ਹੈ ਅਤੇ ਪਹਿਲਾਂ ਹੀ ਇਸ ਦੇ ਲਈ ਤਿਆਰ ਹੈ , ਪੈਰਾਉਲਟ ਨੇ ਇਸ ਮੁੱਦੇ ਬਾਰੇ ਆਪਣੀ ਚਿੰਤਾ ਨੂੰ ਵੀ ਦੁਹਰਾਇਆ ਹੈ |
ਪਹਿਲਾਂ ਤੋਂ ਹੀ ਸਿਆਸੀ ਪਾਰਟੀਆਂ ਦੀ ਸੰਭਾਵਿਤ ਕਮਜ਼ੋਰ ਸਾਈਬਰ ਪ੍ਰਣਾਲੀ ਬਾਰੇ ਕੈਨੇਡੀਅਨ ਸੁਰੱਖਿਆ ਨੂੰ ਲੈ ਕੇ ਚੋਣ ਕਮਿਸ਼ਨ ਬਹੁਤ ਜ਼ਿਆਦਾ ਚਿੰਤਾ ਵਿੱਚ ਹੈ , ਚੋਣ ਕਮਿਸ਼ਨ ਕੈਨੇਡਾ ਹੁਣ ਇਸ ਬਾਰੇ ਜਾਗਰੂਕਤਾ ਲਈ ਪਾਰਟੀਆਂ ਨਾਲ ਇਕ ਹੋਰ ਮੀਟਿੰਗ ਕਰੇਗਾ , ਇਹ ਮੀਟਿੰਗ ਅਗਲੇ ਹਫਤੇ ਹੋਵੇਗੀ , ਜ਼ਿਕਰਯੋਗ ਹੈ ਕਿ ਇਲੈਕਸ਼ਨਜ਼ ਕੈਨੇਡਾ ਦੇਸ਼ ਦੀਆਂ ਸੁਰੱਖਿਆ ਸੇਵਾਵਾਂ ਅਤੇ ਪਾਰਟੀਆਂ ਦਰਮਿਆਨ ਇੱਕ ਵਿਚੋਲੇ ਦਾ ਕੰਮ ਕਰਦਾ ਹੈ |



