ਓਟਾਵਾ , 07 ਅਕਤੂਬਰ ( NRI MEDIA )
ਕੈਨੇਡਾ ਵਿੱਚ ਫੈਡਰਲ ਚੋਣਾਂ ਆਉਂਦੇ ਹੀ ਰਾਜਨੀਤਿਕ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ , ਲਗਾਤਾਰ ਲੋਕਾਂ ਅਤੇ ਨੇਤਾਵਾਂ ਵੱਲੋਂ ਇੱਕ ਦੂਜੇ ਉੱਤੇ ਤਿੱਖੀਆਂ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ, ਜਾਣ ਲੈਂਦੇ ਹਾਂ ਕੈਨੇਡਾ ਦੀਆਂ ਫੈਡਰਲ ਚੋਣਾਂ ਨਾਲ ਜੁੜੀਆਂ ਹੋਈਆਂ ਅੱਜ ਦੀਆਂ ਪੰਜ ਮੁੱਖ ਖ਼ਬਰਾਂ -
1.. ਕੈਨੇਡਾ ਵਿਚ ਆਮ ਚੋਣਾਂ ਦੌਰਾਨ ਨਸਲੀ ਨਫ਼ਰਤ ਦੀ ਇਕ ਹੋਰ ਘਟਨਾ ਤਹਿਤ ਪੰਜਾਬੀ ਉਮੀਦਵਾਰ ਅਮਰਜੀਤ ਸਿੰਘ ਸੋਹੀ ਸਣੇ ਲਿਬਰਲ ਆਗੂ ਜਸਟਿਨ ਟਰੂਡੋ ਦੀਆਂ ਤਸਵੀਰਾਂ ਨਾਲ ਛੇੜਛਾੜ ਕੀਤੀ ਗਈ ,ਐਡਮਿੰਟਨ ਪੁਲਿਸ ਵੱਲੋਂ ਮਾਮਲੇ ਦੀ ਨਸਲੀ ਅਪਰਾਧ ਦੇ ਨਜ਼ਰੀਏ ਤੋਂ ਪੜਤਾਲ ਕੀਤੀ ਜਾ ਰਹੀ ਹੈ ,ਐਡਮਿੰਟਨ ਦੇ ਮਿਲ ਵੁੱਡਜ਼ ਇਲਾਕੇ ਵਿਚ ਲੱਗੇ ਇਕ ਲਾਅਨ ਸਾਈਨ 'ਤੇ ਕਾਲਖ ਮਲਣ ਮਗਰੋਂ ਇਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿਤੀ ਗਈ।

2.. ਐਨਡੀਪੀ ਆਗੂ ਜਗਮੀਤ ਸਿੰਘ ਨੇ ਚੋਣਾਂ ਨੂੰ ਲੈ ਕੇ ਇਕ ਵੱਡਾ ਐਲਾਨ ਕਰ ਦਿੱਤਾ ਹੈ , ਉਨ੍ਹਾਂ ਕਿਹਾ ਕਿ ਜੇ ਉਹ ਚੁਣੇ ਜਾਂਦੇ ਹਨ ਤਾਂ ਉਨ੍ਹਾਂ ਦੀ ਪਾਰਟੀ ਅਣਗਿਣਤ ਲੰਮੇ ਸਮੇਂ ਦੀਆਂ ਪਾਣੀ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਫਰਸਟ ਨੈਸ਼ਨ ਦੇ ਭਾਈਚਾਰਿਆਂ ਲਈ ਪੀਣ ਵਾਲੇ ਸਾਫ਼ ਪਾਣੀ ਨੂੰ ਯਕੀਨੀ ਬਣਾਉਣ ਲਈ ਜੋ ਵੀ ਸੰਭਵ ਹੋਵੇਗਾ ਉਹ ਕਰੇਗੀ, ਜਗਮੀਤ ਸਿੰਘ ਨੇ ਕਿਹਾ ਕਿ ਜੇਕਰ ਉਹ ਪ੍ਰਧਾਨਮੰਤਰੀ ਬਣਦੇ ਹਨ ਤਾਂ ਪਾਰੇ ਦੇ ਜ਼ਹਿਰ ਨਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕੀਤੀ ਜਾਵੇਗੀ |
3.. ਕੈਨੇਡਾ ਵਿੱਚ ਫ਼ੇਡਰਲ ਚੋਣਾਂ ਨੂੰ ਲੈ ਕੇ ਇਨੀ ਦਿਨੀ ਰਾਜਨੀਤਕ ਮਾਹਿਰ ਬੇਹੱਦ ਚਿੰਤੀਤੀ ਦਿਖਾਈ ਦੇ ਰਹੇ ਹਨ , ਰਾਜਨੀਤਕ ਮਾਹਰ ਦਾ ਕਹਿਣਾ ਹੈ ਕਿ ਸੰਘੀ ਨੇਤਾਵਾਂ ਵਲੋਂ ਆਪਣੀ ਮੁਹਿੰਮ ਦੌਰਾਨ ਵੱਡੇ ਪੱਧਰ' ਤੇ ਲੋਕਾਂ ਨੂੰ ਆਪਣੇ ਵਲ ਖਿੱਚਣ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਮੁੱਖ ਮੁੱਦਿਆਂ ਤੇ ਕੋਈ ਵੀ ਧਿਆਨ ਨਹੀਂ ਦੇ ਰਿਹਾ , ਮਾਹਰ ਨੇ ਇਲਜ਼ਾਮ ਲਾਇਆ ਕਿ ਕੋਈ ਵੀ ਨੇਤਾ ਕੈਨੇਡਾ ਦੀਆਂ ਸਰਹੱਦਾਂ ਤੋਂ ਪਾਰ ਦੀਆਂ ਤਾਕਤਾਂ ਦਾ ਸਾਹਮਣਾ ਕਰਨ ਤੇ ਗੱਲ ਨਹੀਂ ਕਰ ਰਿਹਾ |
4.. ਇਲੈਕਸ਼ਨਜ਼ ਕੈਨੇਡਾ ਲੱਖਾਂ ਹੋਰ ਯੋਗ ਵੋਟਰਾਂ ਦੀ ਤਰ੍ਹਾਂ 21 ਅਕਤੂਬਰ ਨੂੰ ਆਪਣੀ ਆਵਾਜ਼ ਨੂੰ ਹਾਊਸ ਆਫ ਕਾਮਨਜ਼ ਵਿੱਚ ਪਹੁੰਚਾਉਣ ਲਈ ਕਨੇਡਾ ਦੇ ਬੇਘਰ ਲੋਕਾਂ ਲਈ ਵੱਡੀ ਮੁਹਿੰਮ ਚਲਾ ਰਿਹਾ ਹੈ , ਵੋਟਿੰਗ ਦੇ ਦਿਨ ਤੋਂ ਸਿਰਫ ਦੋ ਹਫਤਿਆਂ ਦੇ ਪਹਿਲਾ ਇਲੈਕਸ਼ਨਜ਼ ਕਨੈਡਾ ਇੱਕ ਮੁਹਿੰਮ 'ਤੇ ਕੰਮ ਕਰ ਰਿਹਾ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸਭ ਤੋਂ ਕਮਜ਼ੋਰ ਕੈਨੇਡੀਅਨ ਲੋਕ ਰਾਜਨੀਤਿਕ ਗੱਲਬਾਤ ਤੋਂ ਬਾਹਰ ਨਾ ਰਹਿ ਸਕਣ

5.. ਕੈਨੇਡਾ ਵਿੱਚ ਇਸ ਵਾਰ ਚੋਣਾਂ ਲਈ ਮੁੱਖ ਮੁੱਦਾ ਕੀ ਰਹੇਗਾ ਇਸ ਤੇ ਇਕ ਪੋਲ ਸਰਵੇ ਕਰਵਾਇਆ ਗਿਆ , ਜਿਸ ਵਿੱਚ ਇਹ ਸਾਫ ਹੋਇਆ ਕਿ ਕੈਨੇਡੀਅਨ ਲੋਕ ਸਿਹਤ ਦੀ ਦੇਖਭਾਲ ਲਈ ਕਿਸੇ ਹੋਰ ਚੋਣ ਮੁੱਦੇ ਨਾਲੋਂ ਜ਼ਿਆਦਾ ਚਿੰਤਤ ਹਨ ਪਰ ਲਗਭਗ ਅੱਧੇ ਹੈਲਥ ਸਿਸਟਮ ਨੂੰ ਸੁਧਾਰਨ ਲਈ ਵਧੇਰੇ ਟੈਕਸ ਅਦਾ ਕਰਨ ਲਈ ਤਿਆਰ ਨਹੀਂ ਹਨ , ਇਕ ਨਵੇਂ ਇਪਸੋਸ ਪੋਲ ਨੇ ਸੁਝਾਅ ਦਿੱਤਾ ਹੈ ਕਿ ਲੋਕ ਕੈਨੇਡਾ ਵਿੱਚ ਸਿਹਤ ਸੁਵਿਧਾਵਾਂ ਨੂੰ ਲੈ ਕੇ ਚਿੰਤਤ ਹਨ |



