ਓਟਾਵਾ , 11 ਜੁਲਾਈ ( NRI MEDIA )
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਫਿਰ ਤੋਂ ਲੋਕਾਂ ਦਾ ਵਿਸ਼ਵਾਸ ਹਾਸਲ ਕਰਨ ਵਿਚ ਸਫਲ ਹੋਏ ਹਨ ਹਾਲ ਹੀ ਵਿਚ ਹੋਏ ਨਾਨੋਸ ਰੀਸਰਚ ਪੋਲ ਦੇ ਅਨੁਸਾਰ ਲਿਬਰਲ ਪਾਰਟੀ ਆਪਣੇ ਰਾਜਨੀਤਕ ਸਕੈਂਡਲ ਦੇ ਬਾਅਦ ਵੀ ਅਕਤੂਬਰ ਵਿਚ ਹੋਣ ਵਾਲੀਆਂ ਚੋਂਣਾ ਜਿੱਤ ਸਕਦੇ ਹਨ , ਇਸ ਪੋਲ ਦੇ ਮੁਤਾਬਿਕ ਜੇ ਮੌਜੂਦਾ ਸਮੇ ਵਿਚ ਵੋਟਾਂ ਹੋਣ ਤਾ ਲਿਬਰਲ ਪਾਰਟੀ ਨੂੰ 34.6% ਵੋਟਾਂ ਪ੍ਰਾਪਤ ਹੋਣਗੀਆਂ ਜੋ ਕਿ ਬਾਕੀ ਪਾਰਟੀਆ ਦੀ ਔਸਤ ਨਾਲੋਂ ਜ਼ਿਆਦਾ ਹੈ ਅਤੇ ਪਾਰਟੀ ਨੂੰ ਜੇਤੂ ਬਣਾ ਸਕਦੀ ਹੈ, ਉਥੇ ਹੀ ਕੰਜਰਵੇਟਿਵ ਨੂੰ 30.4% ਲੋਕਾਂ ਨੇ ਸਮਰਥਨ ਦਿੱਤਾ, ਇਸਤੋਂ ਅਲਾਵਾ 17.9% ਲੋਕ ਐਨ. ਡੀ. ਪੀ. ਦੀ ਸਰਕਾਰ ਚਾਹੁੰਦੇ ਹਨ, ਇਸਤੋਂ ਵੱਖ ਸਿਰਫ ਤੇ ਸਿਰਫ 8.8% ਲੋਕ ਹੀ ਗ੍ਰੀਨ ਪਾਰਟੀ ਦੀ ਸਰਕਾਰ ਬਣਨ ਦੇ ਚਾਹਵਾਨ ਹਨ।
ਧਿਆਨ ਦੇਣ ਜੋਗ ਗੱਲ ਹੈ ਕਿ ਕੈਨੇਡਾ ਦੀ ਚੋਣ ਪ੍ਰਣਾਲੀ ਦੇ ਤਹਿਤ 39% ਵੋਟਾਂ ਹਾਸਿਲ ਕਰਨ ਵਾਲੀ ਪਾਰਟੀ ਹੀ ਹਾਊਸ ਆਫ ਕੰਮੋਨਜ਼ ਵਿਚ ਮਜੋਰਿਟੀ ਜਿੱਤ ਸਕਦੀ ਹੈ , ਨਾਨੋਸ ਪੋਲ ਦੇ ਅੰਕੜਿਆਂ ਨੂੰ ਦੇਖਦੇ ਹੋਏ ਇਸ ਹਿਸਾਬ ਨਾਲ ਲਿਬਰਲ ਪਾਰਟੀ ਇਕ ਘਟ ਗਿਣਤੀ ਵਾਲੀ ਸਰਕਾਰ ਹੀ ਬਣਾ ਸਕਦੀ ਹੈ , ਐਸ. ਐਨ. ਸੀ. ਲਾਵਲੀਨ ਮਾਮਲੇ ਦੇ ਵਿਚ ਫੱਸਣ ਕਾਰਨ ਲਿਬਰਲ ਪਾਰਟੀ ਦੀ ਲੋਕਪ੍ਰਿਯਤਾ ਮਾਰਚ ਮਹੀਨੇ ਤੋਂ ਹੀ ਕਾਫੀ ਘਟੀ ਹੋਈ ਹੈ, ਉਸਤੋਂ ਬਾਅਦ ਕੈਨੇਡਾ ਚੀਨ ਦੇ ਖਰਾਬ ਹੋਏ ਸੰਬੰਧਾਂ ਅਤੇ ਉਹਨਾਂ ਦੇ ਹਲ ਨਾ ਹੋਣ ਕਰਕੇ ਕੰਜਰਵੇਟਿਵ ਅਤੇ ਕੁਝ ਹੋਰ ਲੋਕ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅੰਤਰ-ਰਾਸ਼ਟਰੀ ਸਤਰ' ਤੇ ਅਸਫਲ ਮੰਨਦੇ ਹਨ।
ਇਸ ਤੋਂ ਵੱਖ, ਜੂਨ ਦੇ ਵਿਚ ਫਿਰ ਤੋਂ ਇਕ ਵਾਰ ਟਰੂਡੋ ਦੀ ਸਰਕਾਰ ਨੂੰ ਲੋਕਾਂ ਦਾ ਸਮਰਥਨ ਪ੍ਰਾਪਤ ਹੋਇਆ ਜਿਸ ਵਿਚ ਜਿਆਦਾਤਰ ਗਿਣਤੀ ਔਰਤਾਂ ਦੀ ਸੀ, ਦਰਅਸਲ ਟਰੂਡੋ ਨੇ ਹਾਲ ਹੀ ਵਿਚ ਔਰਤਾਂ ਦੇ ਹੱਕਾਂ ਦੀ ਪੈਰਵੀ ਕੀਤੀ, ਅਮਰੀਕਾ ਦੇ ਵਿਚ ਗਰਭਪਾਤ ਉਤੇ ਪਾਬੰਦੀ ਲੱਗਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਕਈ ਮੌਕਿਆਂ ਤੇ ਕੀਤੇ ਜਾਨ ਵਾਲੇ ਗਰਭਪਾਤ ਨੂੰ ਜਰੂਰੀ ਦਸਿਆ ਅਤੇ ਉਹਨਾਂ ਕਿਹਾ ਕਿ ਇਹ ਔਰਤਾਂ ਦਾ ਇਕ ਮਨੁੱਖੀ ਹੱਕ ਹੈ, ਉਹ ਆਪਣੇ ਅਤੇ ਆਪਣੇ ਸਰੀਰ ਨਾਲ ਸੰਬੰਧਿਤ ਫੈਸਲੇ ਲੈਣ ਲਈ ਆਜ਼ਾਦ ਹਨ, ਉਥੇ ਹੀ ਕੰਜਰਵੇਟਿਵ ਸਰਕਾਰ ਵਧੇਰੀ ਗਿਣਤੀ ਵਿਚ ਗਰਭਪਾਤ ਦੇ ਖਿਲਾਫ ਹੈ ਜਿਸ ਕਾਰਨ ਔਰਤਾਂ ਕੰਜਰਵੇਟਿਵ ਦੇ ਬਜਾਏ ਲਿਬਰਲ ਪਾਰਟੀ ਦੇ ਹੱਕ ਵਿਚ ਹਨ ਕਿਉਕਿ ਉਹਨਾਂ ਅਨੁਸਾਰ ਕੰਜਰਵੇਟਿਵ ਸਰਕਾਰ ਔਰਤਾਂ ਦੇ ਬੁਨਿਆਦੀ ਹੱਕ ਮਾਰ ਰਹੀ ਹੈ।