ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਖੁਸ਼ੀ ਦਾ ਰੋਜ਼ ਨਵਾਂ ਮੋੜ ਸਾਡੇ ਸਾਹਮਣੇ ਆਉਂਦਾ ਹੈ ਪਰ ਹੁਣ ਸ਼ਾਇਦ ਹੁਣ ਇਹ ਕੇਸ ਜ਼ਲਦੀ ਹੀ ਕਲੋਸੇ ਹੋਣ ਵਾਲਾ ਹੈ ਜੀ ਹੈ ਇਸ ਕੇਸ ਦੀ ਜਾਂਚ 'ਤੇ ਸੁਪਰੀਮ ਕੋਰਟ ਨੇ ਆਪਣਾ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਕੇਸ ਦੀ ਜਾਂਚ ਸੀਬੀਆਈ ਹੀ ਕਰੇਗੀ।ਸਾਨੂੰ ਵੀ ਹੁਣ ਆਸ ਹੈ ਕਿ CBI ਇਸ ਕੇਸ ਦੀ ਜਾਂਚ ਕਰ ਜਲਦ ਹੀ ਸੁਸ਼ਾਂਤ ਨੂੰ ਇਨਸਾਫ ਦੇਵਾਵੇਗੀ ਕੋਰਟ ਨੇ ਕਿਹਾ ਕਿ ਬਿਹਾਰ ਪੁਲਿਸ ਦੀ ਐਫਆਈਆਰ ਠੀਕ ਹੈ ਤੇ ਬਿਹਾਰ ਪੁਲਿਸ ਨੂੰ ਜਾਂਚ ਦਾ ਅਧਿਕਾਰ ਹੈ। ਕੋਰਟ ਨੇ ਕਿਹਾ ਮਹਾਰਾਸ਼ਟਰ ਸਰਕਾਰ ਨੂੰ ਪਾਲਣ ਕਰਨਾ ਪਵੇਗਾ।ਇਸਦੇ ਨਾਲ ਹੀ ਮਹਾਰਾਸ਼ਟਰ ਸਰਕਾਰ ਤੇ ਰੀਆ ਚਕ੍ਰਵਰਤੀ ਨੇ ਸੀਬੀਆਈ ਵੱਲੋਂ ਦਰਜ ਕੀਤੀ ਐਫਆਈਆਰ ਨੂੰ ਮੁੰਬਈ ਪੁਲਿਸ ਨੂੰ ਸੌਂਪਣ ਦੀ ਮੰਗ ਕੀਤੀ ਸੀ। ਇਸ ਦਾ ਬਿਹਾਰ ਸਰਕਾਰ ਤੇ ਸੁਸ਼ਾਂਤ ਦੇ ਪਿਤਾ ਦੇ ਵਕੀਲ ਨੇ ਤਿੱਖਾ ਵਿਰੋਧ ਕੀਤਾ ਸੀ।



