ਪੱਤਰ ਪ੍ਰੇਰਕ : ਕੇਂਦਰ ਸਰਕਾਰ ਦੀ ਕੈਬਨਿਟ ਨੇ ਅਹਿਮ ਫੈਸਲੇ ਲਏ ਹਨ। ਤਿਉਹਾਰਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ 4 ਫੀਸਦੀ ਦਾ ਵਾਧਾ ਕੀਤਾ ਗਿਆ ਹੈ ਜੋ ਵਧ ਕੇ 46 ਫੀਸਦੀ ਹੋ ਗਿਆ ਹੈ। ਮੁਲਾਜ਼ਮਾਂ ਨੂੰ 1 ਜੁਲਾਈ 2023 ਤੋਂ ਵਧਿਆ ਹੋਇਆ ਮਹਿੰਗਾਈ ਭੱਤਾ ਦਿੱਤਾ ਜਾਵੇਗਾ। ਮੰਤਰੀ ਮੰਡਲ ਦੇ ਇਸ ਫੈਸਲੇ ਨਾਲ 52 ਲੱਖ ਕੇਂਦਰੀ ਕਰਮਚਾਰੀਆਂ ਅਤੇ ਲਗਭਗ 60 ਲੱਖ ਪੈਨਸ਼ਨਰਾਂ ਨੂੰ ਸਿੱਧਾ ਫਾਇਦਾ ਹੋਵੇਗਾ।
ਇਸ ਸਮੇਂ ਦੌਰਾਨ ਕੇਂਦਰ ਨੇ ਸਰਕਾਰੀ ਰੇਲਵੇ ਕਰਮਚਾਰੀਆਂ ਲਈ ਬੋਨਸ ਵੀ ਮਨਜ਼ੂਰ ਕੀਤਾ ਹੈ। ਕਰਮਚਾਰੀਆਂ ਨੂੰ 78 ਦਿਨਾਂ ਦਾ ਬੋਨਸ ਮਿਲੇਗਾ। ਇਸ ਤੋਂ ਇਲਾਵਾ ਕਣਕ ਸਮੇਤ 6 ਫ਼ਸਲਾਂ ਦੇ ਐਮ.ਐਮ.ਪੀ. ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕਣਕ 'ਤੇ ਐਮ.ਐਸ.ਪੀ ਭਾਅ ਵਿੱਚ 150 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਕਣਕ, ਜੌਂ, ਸਰ੍ਹੋਂ, ਛੋਲੇ, ਦਾਲ ਅਤੇ ਸੂਰਜਮੁਖੀ ਦਾ MMP। ਵਧਾ ਦਿੱਤਾ ਗਿਆ ਹੈ।



