ਚੰਡੀਗੜ੍ਹ: ਸ਼ਹਿਰ ਦੇ ਸਭ ਤੋਂ ਰੁਝੇਵੇਂ ਵਾਲਾ ਸਥਾਨ ਪੀਜੀਆਈ ਚੌਰਾਹੇ 'ਤੇ ਅੱਜ ਸਵੇਰੇ ਅਜੀਬੋ-ਗਰੀਬ ਘਟਨਾ ਨੇ ਲੋਕਾਂ ਨੂੰ ਹੈਰਾਨ-ਪਰੇਸ਼ਾਨ ਕਰ ਦਿੱਤਾ। ਇਕ ਲੜਕੀ ਨੇ ਜਿੱਥੇ ਹੰਗਾਮਾ ਖੜ੍ਹਾ ਕਰ ਦਿੱਤਾ ਤੇ ਆਪਣੀ ਟੀ-ਸ਼ਰਟ ਉਤਾਰ ਕੇ ਜ਼ੋਰ-ਜ਼ੋਰ ਦੀ ਰੋਲਾ ਪਾਉਣ ਲੱਗੀ। ਲੜਕੀ ਦੇ ਹਾਈ ਵੋਲਟੇਜ਼ ਡਰਾਮਾ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਤੇ ਸੜਕ 'ਤੇ ਟ੍ਰੈਫਿਕ ਜਾਮ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਨੂੰ ਸੰਭਾਲਿਆ ਤੇ ਲੜਕੀ ਨੂੰ ਸ਼ਾਂਤ ਕਰਵਾਇਆ। ਲੜਕੀ ਦਾ ਆਟੋ ਚਾਲਕ ਨਾਲ ਵਿਵਾਦ ਹੋ ਗਿਆ ਸੀ। ਚਾਲਕ ਦਾ ਕਹਿਣਾ ਹੈ ਕਿ ਤਿੰਨ ਘੰਟਿਆਂ ਤਕ ਆਟੋ 'ਤੇ ਘੁੰਮਣ ਵਾਲੀ ਲੜਕੀ ਤੋਂ ਜਦੋਂਂ ਕਿਰਾਇਆ ਮੰਗਿਆ ਤਾਂ ਉਹ ਇਸ ਤਰ੍ਹਾਂ ਦੀ ਹਰਕਤ 'ਤੇ ਉਤਰ ਆਈ।
.jpg)
ਜਾਣਕਾਰੀ ਮੁਤਾਬਿਕ, ਇਕ ਲੜਕੀ ਨੇ ਬੁੱਧਵਾਰ ਸਵੇਰੇ ਚੰਡੀਗੜ੍ਹ ਘੁੰਮਣ ਲਈ ਇਕ ਆਟੋ ਰਿਕਸ਼ਾ ਕਿਰਾਏ 'ਤੇ ਲਿਆ। ਦੱਸਿਆ ਜਾਂਦਾ ਹੈ ਕਿ ਲੜਕੀ ਕਰੀਬ ਤਿੰਨ ਘੰਟੇ ਤਕ ਚੰਡੀਗੜ੍ਹ 'ਚ ਘੁੰਮਦੀ ਰਹੀ। ਇਸ ਤੋਂ ਬਾਅਦ ਉਸ ਨੇ ਆਟੋ ਚਾਲਕ ਨੂੰ ਪੀਜੀਆਈ ਚੌਕ ਪਹੁੰਚਾਉਣ ਨੂੰ ਕਿਹਾ। ਆਟੋ ਚਾਲਕ ਨੇ ਪੀਜੀਆਈ ਚੌਕ 'ਤੇ ਲੜਕੀ ਨੂੰ ਲਾਇਆ।
.jpg)
ਆਟੋ ਚਾਲਕ ਨੇ ਦੱਸਿਆ ਕਿ ਲੜਕੀ ਨੇ ਚੰਡੀਗੜ੍ਹ ਘੁੰਮਣ ਦੇ ਨਾਂ 'ਤੇ ਉਸ ਦਾ ਆਟੋ ਕਿਰਾਏ 'ਤੇ ਲਿਆ। ਚੰਡੀਗੜ੍ਹ ਦੇ ਵੱਖ-ਵੱਖ ਥਾਂਵਾਂ 'ਤੇ ਕਰੀਬ ਤਿੰਨ ਘੰਟੇ ਘੁੰਮਣ ਤੋਂ ਬਾਅਦ ਲੜਕੀ ਨੇ ਉਸ ਨੂੰ ਪੀਜੀਆਈ ਦੇ ਸਾਹਮਣੇ ਡ੍ਰਾਪ ਕਰਨ ਨੂੰ ਕਿਹਾ। ਪੀਜੀਆਈ ਚੌਕ 'ਤੇ ਉਤਾਰਣ ਤੋਂ ਬਾਅਦ ਉਸ ਨੇ ਲੜਕੀ ਤੋਂ ਕਿਰਾਇਆ ਮੰਗਿਆ ਤਾਂ ਉਸ ਨੇ ਕਿਰਾਇਆ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਦਰਮਿਆਨ ਦੋਵਾਂ ਦੀ ਬਹਿਸ ਹੋ ਗਈ।

ਇਸ 'ਤੇ ਵਿਵਾਦ ਪੈਦਾ ਹੋ ਗਿਆ। ਦੱਸਿਆ ਜਾਂਦਾ ਹੈ ਕਿ ਲੜਕੀ ਨੇ ਕਿਰਾਏ ਦੇ ਬਦਲੇ 'ਚ ਆਟੋ ਚਾਲਕ ਨੂੰ ਆਪਣਾ ਮੋਬਾਈਲ ਫੋਨ ਦੇਣ ਦੀ ਗੱਲ ਕਹੀ ਪਰ ਉਸ ਨੇ ਫੋਨ ਲੈਣ ਤੋਂ ਮਨ੍ਹਾ ਕਰ ਦਿੱਤਾ। ਇਸ ਵਿਚਕਾਰ ਲੋਕਾਂ ਦੀ ਭੀੜ ਵਧ ਗਈ ਤੇ ਮਾਮਲਾ ਤੂਲ ਫੜਨ ਲੱਗਾ। ਇਸ ਵਿਚਕਾਰ ਕਿਸੇ ਵਿਅਕਤੀ ਨੇ ਪੂਰੇ ਮਾਮਲੇ ਦੀ ਵੀਡੀਓ ਨੂੰ ਮੋਬਾਈਲ 'ਚ ਕੈਦ ਕਰ ਲਿਆ। ਵਿਵਾਦ ਕਾਰਨ ਚੌਕ 'ਤੇ ਟ੍ਰੈਫਿਕ ਜਾਮ ਹੋ ਗਿਆ ਤੇ ਸੂਚਨਾ ਪਾ ਕੇ ਪੁਲਿਸ ਦੀ ਟੀਮ ਵੀ ਪਹੁੰਚੀ।



