Traffic Police ਨੇ ਕਢਾਏ ਕੁੜੀਆਂ ਦੇ ਹੰਝੂ, ਇਸ ਸ਼ਹਿਰ ‘ਚ ਕੱਟੇ 2059 ਔਰਤ ਚਾਲਕਾਂ ਦੇ ਚਲਾਨ

by

ਚੰਡੀਗੜ੍ਹ: ਨਵਾਂ ਮੋਟਰ ਵ੍ਹੀਕਲ ਐਕਟ 1 ਸਤੰਬਰ ਤੋਂ ਦੇਸ਼ 'ਚ ਕਈ ਸੂਬਿਆਂ 'ਚ ਲਾਗੂ ਹੋ ਗਿਆ ਹੈ, ਜਿਸ ਤੋਂ ਬਾਅਦ Traffic Rules ਨੂੰ ਤੋੜਨ 'ਤੇ Traffic Police ਵੱਲੋਂ 10 ਗੁਣਾ ਜ਼ਿਆਦਾ Traffic Challan ਕੱਟਿਆ ਜਾ ਰਿਹਾ ਹੈ। ਅਜਿਹੇ 'ਚ ਚੰਡੀਗੜ੍ਹ ਦੀ ਟ੍ਰੈਫਿਕ ਪੁਲਿਸ ਨੇ ਇਕ ਨਵਾਂ ਡਾਟਾ ਜਾਰੀ ਕੀਤਾ ਹੈ, ਜਿੱਥੇ ਹੈਲਮੇਟ ਨਾ ਪਾਉਣ ਕਾਰਨ 2 ਵ੍ਹੀਲਰ ਚਲਾ ਰਹੀਆਂ 2000 ਤੋਂ ਜ਼ਿਆਦਾ ਔਰਤਾਂ ਦਾ ਟ੍ਰੈਫਿਕ ਚਲਾਨ ਕੱਟਿਆ ਗਿਆ ਹੈ। ਦਰਅਸਲ Helmet ਨਾ ਪਾਉਣ ਕਾਰਨ ਟ੍ਰੈਫਿਕ ਚਲਾਨ ਕਟਣਾ ਆਮ ਗੱਲ ਹੈ। ਹਾਲਾਂਕਿ, ਕਈ ਲੋਕਾਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਕੁੜੀਆਂ ਤੇ ਔਰਤਾਂ ਨੂੰ ਅਕਸਰ ਇਨ੍ਹਾਂ ਮਾਮਲਿਆਂ 'ਚ ਛੱਡ ਦਿੱਤਾ ਜਾਂਦਾ ਹੈ, ਪਰ ਚੰਡੀਗੜ੍ਹ ਦੀ ਪੁਲਿਸ ਨੇ ਇਸ ਨੂੰ ਗਲਤ ਸਾਬਿਤ ਕਰ ਦਿੱਤਾ ਹੈ। ਚੰਡੀਗੜ੍ਹ ਦੀ Traffic Police ਨੇ ਹੈਲਮੇਟ ਨਾ ਪਾਉਣ 'ਤੇ ਬਿਨਾਂ ISI ਮਾਰਕ ਵਾਲੇ ਹੈਲਮੇਟ ਪਾ ਕੇ ਗੱਡੀ ਚਲਾ ਰਹੀ ਔਰਤਾਵਾਂ ਦਾ ਤਾਬੜਤੋੜ ਚਲਾਨ ਕੱਟਿਆ ਹੈ।


ਚੰਡੀਗੜ੍ਹ ਦੀ ਟ੍ਰੈਫਿਕ ਪੁਲਿਸ ਨੇ ਸਤੰਬਰ ਮਹੀਨੇ ਦਾ ਡਾਟਾ ਜਾਰੀ ਕੀਤਾ ਹੈ। ਸਤੰਬਰ ਮਹੀਨੇ 'ਚ ਟ੍ਰੈਫਿਕ ਨਿਯਮਾਂ ਨੂੰ ਤੋੜਨ 'ਤੇ 16,163 ਦੋ ਪਹੀਆ ਵਾਹਨ ਮਾਲਕਾਂ ਨੂੰ ਟ੍ਰੈਫਿਕ ਚਲਾਨ ਕੱਟਿਆ ਗਿਆ ਹੈ। ਇਨ੍ਹਾਂ 'ਚੋਂ 2059 ਦੋ ਪਹੀਆ ਮਹਿਲਾ ਵਾਹਨ ਮਾਲਕਾਂ ਦਾ ਚਲਾਨ ਕੱਟਿਆ ਗਿਆ ਹੈ। ਚੰਡੀਗੜ੍ਹ ਪੁਲਿਸ ਨੇ ਦੱਸਿਆ ਕਿ ਜਦੋਂ ਤੋਂ ਨਵਾਂ ਟ੍ਰੈਫਿਕ ਰੂਲ ਲਾਗੂ ਹੋਇਆ ਉਦੋਂ ਤੋਂ 18000 ਤੋਂ ਵੀ ਜ਼ਿਆਦਾ ਟ੍ਰੈਫਿਕ ਨਿਯਮਾਂ ਨੂੰ ਤੋੜਨ ਦੀ ਸ਼ਿਕਾਇਤ ਮਿਲੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..