ਉੱਤਰ ਭਾਰਤ ਚ ਬਦਲਿਆ ਮੌਸਮ , ਪਿਆ ਮੀਂਹ

by simranofficial

ਐਨ ਆਰ ਆਈ ਮੀਡਿਆ :- ਉੱਤਰ ਭਾਰਤ ਚ ਮੌਸਮ ਨੇ ਆਪਣਾ ਮਿਜਾਜ਼ ਬਦਲਿਆ ਹੋਇਆ ਹੈ , ਮੀਂਹ ਨੇ ਰੁੱਕ ਰੁੱਕ ਕੇ ਦਸਤਕ ਦਿੱਤੀ ਹੈ , ਮੀਂਹ ਪੈਣ ਨਾਲ ਮੌਸਮ ਚ ਤਬਦੀਲੀ ਆਈ ਹੈ | ਮੀਂਹ ਆਉਣ ਦੇ ਨਾਲ ਨਾਲ ਠੰਡ ਚ ਵੀ ਵਾਧਾ ਹੋਇਆ ਹੈ ,ਪੰਜਾਬ ਦਿੱਲੀ ਚ ਐਤਵਾਰ ਨੂੰ ਸਰਦੀਆਂ ਦਾ ਪਹਿਲਾ ਮੀਂਹ ਪਿਆ , ਉੱਥੇ ਹੀ ਕਈ ਪਾਸੇ ਬਰਫ਼ਬਾਰੀ ਵੀ ਹੋਈ , ਉਤਰਾਖੰਡ ਦੀ ਉਚਾਈ ਵਾਲੀ ਜਗਹ ਤੇ ਬਰਫ਼ਬਾਰੀ ਹੋਈ ਹੈ , ਹਾਲਾਂਕਿ ਪੰਜਾਬ ਚ ਪਏ ਮੀਂਹ ਨੂੰ ਕੁਦਰਤ ਦਾ ਇਕ ਤੋਹਫ਼ਾ ਲੋਕਾਂ ਵਲੋਂ ਸਮਝਿਆ ਜਾ ਰਿਹਾ ਹੈ , ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕਹਿਣਾ ਹੈ ਕਿ ਇਹ ਮੀਂਹ ਲੋਕਾਂ ਲਈ ਦੀਵਾਲੀ ਦਾ ਗਿਫ਼ਟ ਹੈ |
ਉੱਥੇ ਹੀ ਕੇਦਾਰਨਾਥ ਧਾਮ ਦੇ ਕਪਾਟ ਬਰਫ਼ਬਾਰੀ ਦੇ ਵਿੱਚ ਬੰਦ ਕਰ ਦਿੱਤੇ ਗਏ , ਸ਼ਰਧਾਲੂ ਕੁਦਰਤੀ ਨਜਾਰਿਆਂ ਦਾ ਆਨੰਦ ਮਾਨ ਰਹੇ ਸੀ |

ਕੇਦਾਰਨਾਥ ਧਾਮ ਦੇ ਕਪਾਟ ਹੁਣ 6 ਮਹੀਨਿਆਂ ਲਈ ਬੰਦ ਰਹਿਣਗੇ |