ਚੀਨ ਕਰਨਾ ਚਾਹੁੰਦਾ ਹੈ ਭਾਰਤ ਨਾਲ ਆਪਣੇ ਸੰਬੰਧਾ ਨੂੰ ਮਜ਼ਬੂਤ

by mediateam

ਚੀਨ ਦੀਆਂ ਸਰਹੱਦ 'ਤੇ ਫੌਜਾਂ ਡਟੀਆਂ ਹੋਈਆਂ ਹਨ ਪਰ ਹੁਣ ਚੀਨ ਭਾਰਤ ਨਾਲ ਸਬੰਧ ਮਜ਼ਬੂਤ ਕਰਨ ਵਾਰੇ ਸੋਚ ਰਿਹਾ ਹੈ।ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਅਨ ਨੇ ਪੱਛਮੀ ਮੀਡੀਆ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵਿਚਾਰ ਪ੍ਰਗਟਾਏ ਹਨ। ਮੀਡੀਆ ਨੇ ਜਦ ਉਨ੍ਹਾਂ ਤੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੀ ਪ੍ਰਤੀਕਿਰਿਆ ਬਾਰੇ ਚੀਨ ਦਾ ਪੱਖ ਪੁੱਛਿਆ ਤਾਂ ਉਨ੍ਹਾਂ ਕਿਹਾ, ‘ਅਸੀਂ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਸੁਣਿਆ ਹੈ। ਕਿਹਾ ਹੈ ਕਿ ਉਹ ਭਾਰਤ ਨਾਲ ਆਪਸੀ ਰਾਜਨੀਤਕ ਭਰੋਸਾ ਮਜ਼ਬੂਤ ਕਰਨ ਦੇ ਲਈ ਕੰਮ ਕਰਨ ਨੂੰ ਤਿਆਰ ਹੈ।

ਇਸ ਦੇ ਨਾਲ ਹੀ ਵਖ਼ਰੇਵਿਆਂ ਨੂੰ ਦੂਰ ਕਰਨ ਲਈ ਵੀ ਯਤਨ ਕੀਤੇ ਜਾਣਗੇ ਤੇ ਦੁਵੱਲੇ ਰਿਸ਼ਤਿਆਂ ਨੂੰ ਵਿਕਸਿਤ ਕਰਨ ਲਈ ਲੰਮੇ ਸਮੇਂ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।ਅਸੀਂ ਨੇੜਲੇ ਗੁਆਂਢੀ ਹਾਂ, ਅਰਬ ਅਬਾਦੀ ਤੋਂ ਵੱਧ ਵਾਲੇ ਉੱਭਰ ਰਹੇ ਮੁਲਕ ਹਾਂ। ਇਸ ਲਈ ਦੁਵੱਲੇ ਰਿਸ਼ਤਿਆਂ ਦੀ ਮਜ਼ਬੂਤੀ ਦੋਵਾਂ ਮੁਲਕਾਂ ਦੇ ਲੋਕਾਂ ਦੇ ਹਿੱਤ ਹੀ ਨਹੀਂ ਪੂਰਦੀ ਬਲਕਿ ਖਿੱਤੇ ਤੇ ਸੰਸਾਰ ਦੀ ਸਥਿਰਤਾ, ਸ਼ਾਂਤੀ, ਖੁਸ਼ਹਾਲੀ ਲਈ ਵੀ ਅਹਿਮ ਹੈ।ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਲਈ ਸਹੀ ਰਾਹ ਇਹੀ ਹੈ ਕਿ ਇੱਕ-ਦੂਜੇ ਦਾ ਸਤਿਕਾਰ ਤੇ ਸਹਿਯੋਗ ਕੀਤਾ ਜਾਵੇ


More News

NRI Post
..
NRI Post
..
NRI Post
..