ਟਾਰਾਂਟੋ ‘ਚ ਠੰਡ ਦਾ ਕਹਿਰ ਜਾਰੀ, ਸੜਕਾਂ ਤੋਂ ਬਰਫ਼ ਹਟਾਉਣ ਲਈ ਲਗਾਤਾਰ ਸ਼ਿਕਾਇਤਾਂ ਦਰਜ

by mediateam

20 ਫਰਵਰੀ, ਸਿਮਰਨ ਕੌਰ, (NRI MEDIA) : 

ਟਾਰਾਂਟੋ (ਸਿਮਰਨ ਕੌਰ) : ਕੈਨੇਡਾ ਵਿੱਚ ਠੰਢੇ ਸਰਦੀ ਦੇ ਮੌਸਮ ਨੇ ਹਵਾਈ ਆਵਾਜਾਈ ਤੋਂ ਲੈ ਕੇ ਸੜਕਾਂ ਤੱਕ ਨੂੰ ਰੋਕ ਦਿੱਤਾ ਹੈ , ਟੋਰਾਂਟੋ ਦੀ ਰਫਤਾਰ ਇਸ ਸਮੇ ਰੁਕੀ ਹੋਈ ਹੈ | ਇਲਾਕੇ ਦੇ ਨਿਵਾਸੀਆਂ ਨੂੰ ਐਨਵਾਰਾਇਰਮੈਂਟ ਕੈਨੇਡਾ ਵਲੋਂ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ, ਇਸ ਸਮੇਂ ਪੂਰੇ ਖੇਤਰ 'ਚ ਅਲਰਟ ਜਾਰੀ ਹੈ |


ਓਥੇ ਹੀ ਸੜਕਾਂ ਤੇ ਜੰਮੀ ਬਰਫ਼ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਲਈ ਕਈ ਸ਼ਿਕਾਇਤਾਂ ਵੀ ਦਰਜ ਕੀਤੀਆਂ ਜਾ ਚੁੱਕਿਆ ਹਨ | ਗਰੇਟਰ ਟੋਰਾਂਟੋ ਏਰੀਆ ਵਿੱਚ 80 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੀਆਂ ਜ਼ੋਰਦਾਰ ਹਵਾਵਾਂ ਚਲ ਰਹੀਆਂ ਹਨ, ਜਿਸ ਤੋਂ ਬਾਅਦ ਕਈ ਸੰਸਥਾਵਾਂ ਨੂੰ ਬੰਦ ਕੀਤਾ ਗਿਆ ਹੈ |


ਸਰਦੀਆਂ ਦੇ ਤੂਫਾਨਾਂ ਨੇ ਇਸ ਸੀਜ਼ਨ 'ਤੇ ਅਖੀਰ ਤੇ ਸ਼ਹਿਰ ਵਿੱਚ ਭਾਰੀ ਤਬਾਹੀ ਮਚਾਈ ਹੈ | ਹਾਲਾਂਕਿ ਇਸ ਤੋਂ ਪਹਿਲਾ ਠੰਡੇ ਮੌਸਮ ਵਿੱਚ ਹਾਲਾਤ ਚੰਗੇ ਸਨ | ਜਨਵਰੀ ਵਿੱਚ, ਟੋਰਾਂਟੋ 'ਚ ਲਗੱਭਗ 63 ਸੈਂਟੀਮੀਟਰ ਬਰਫ਼ ਪਈ ਸੀ, ਜਦਕਿ ਦਸੰਬਰ ਵਿੱਚ ਕਰੀਬ 5 ਸੈਂਟੀਮੀਟਰ ਸੀ |


ਵਾਤਾਵਰਣ ਕਨੇਡਾ ਤੋਂ ਇਕ ਮੌਸਮ ਵਿਗਿਆਨ ਦੇ ਮਾਹਿਰ ਜਰਾਲਡ ਚੇਂਗ ਨੇ ਕਿਹਾ ਕਿ ਇਹ ਸਰਦੀਆਂ ਬਹੁਤ ਅਸਧਾਰਨ ਤੌਰ 'ਤੇ ਮੁਸ਼ਕਲ ਪੇਸ਼ ਕਰ ਰਹੀਆਂ ਹਨ ਕਿਉਂਕਿ ਪਿਛਲੇ ਸਾਲ ਤੂਫਾਨ ਨਾਲ ਦਸੰਬਰ ਵਿੱਚ ਠੰਡਾ ਮੌਸਮ ਸ਼ੁਰੂ ਹੋ ਗਿਆ ਸੀ | ਬੁਰੇ ਹਾਲਤਾਂ ਦੇ ਮੱਦੇਨਜ਼ਰ ਬਹੁਤ ਸਾਰੇ ਸਕੂਲਾਂ ਅਤੇ ਸੰਸਥਾਵਾਂ ਨੂੰ ਵੀ ਬੰਦ ਰੱਖਿਆ ਜਾ ਰਿਹਾ ਹੈ |