ਯੂਥ ਕਾਂਗਰਸ ਦੀਆਂ ਚੋਣਾਂ ਦੌਰਾਨ ਗੋਲ਼ੀ ਚੱਲਣ ਨਾਲ ਕਾਂਗਰਸੀ ਵਰਕਰ ਅਤੇ ਪੁਲਿਸ ਦੀ ਝੜਪ

by mediateam

ਲੁਧਿਆਣਾ (ਇੰਦਰਜੀਤ ਸਿੰਘ) : ਮਾਡਲ ਟਾਊਨ ਵਿਚ ਯੂਥ ਕਾਂਗਰਸ ਦੀਆਂ ਚੋਣਾਂ ਦੌਰਾਨ ਗੋਲ਼ੀ ਚੱਲਣ ਨਾਲ ਤੜਥੱਲੀ ਮੱਚ ਗਈ। ਇਕ ਗੁੱਟ ਨੇ ਹਵਾ ਵਿਚ ਪੰਜ ਫਾਇਰ ਕੀਤੇ, ਜਿਸ ਵਿਚ ਕਿਸੇ ਦੇ ਮਾਰੇ ਜਾਣ ਦੀ ਕੋਈ ਸੂਚਨਾ ਨਹੀਂ ਹੈ। ਮੌਕੇ 'ਤੇ ਕਾਂਗਰਸੀ ਵਰਕਰ ਅਤੇ ਪੁਲਿਸ ਦੀ ਝੜਪ ਹੋ ਗਈ। ਲੁਧਿਆਣਾ ਦੇ ਹਲਕਾ ਆਤਮ ਨਗਰ ਇਲਾਕੇ ਵਿੱਚ ਯੂਥ ਕਾਂਗਰਸ ਦੀਆਂ ਚੋਣਾਂ ਮੌਕੇ ਹੋ ਰਹੀ ਵੋਟਿੰਗ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ।ਇਹ ਗੋਲੀ ਲਾਪਰਾਂ ਗਰੁੱਪ ਵੱਲੋਂ ਚਲਾਏ ਜਾਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਥਾਨਕ ਮਾਡਲ ਟਾਊਨ ਵਿੱਚ ਸਥਿਤ ਜੰਜ ਘਰ ਵਿੱਚ ਅੱਜ ਯੂਥ ਕਾਂਗਰਸ ਦੀਆਂ ਚੋਣਾਂ ਨੂੰ ਲੈ ਕੇ ਵੋਟਿੰਗ ਹੋ ਰਹੀ ਸੀ । 

ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਕਰਮਜੀਤ ਸਿੰਘ ਕੜਵਲ ਦੇ ਨਜ਼ਦੀਕੀ ਗੋਪੀ ਕੌਂਸਲਰ ਮੌਕੇ ਤੇ ਪੁੱਜੇ ਅਤੇ ਉਨ੍ਹਾਂ ਆਪਣੇ ਸਮਰਥਕਾਂ ਸਹਿਤ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ਤੇ ਮੌਜੂਦ ਪੁਲਿਸ ਨੇ ਅੰਦਰ ਜਾਣ ਤੋਂ ਮਨ੍ਹਾ ਕਰ ਦਿੱਤਾ। ਇਸ ਮੌਕੇ ਪੁਲਿਸ ਅਤੇ ਗੋਪੀ ਵਿਚਕਾਰ ਕਾਫੀ ਗਰਮਾ ਗਰਮੀ ਹੋ ਗਈ ਅਤੇ ਪੁਲਿਸ ਨੂੰ ਗੋਪੀ ਕੌਂਸਲਰ ਅਤੇ ਉਸ ਦੇ ਨਾਲ ਆਏ ਸਮਰਥਕਾਂ ਤੇ ਲਾਠੀਚਾਰਜ ਕਰਨਾ ਪਿਆ। ਗੋਪੀ ਕੌਂਸਲਰ ਨੂੰ ਪੁਲਿਸ ਗਲੇ ਤੋਂ ਫੜ ਕੇ ਗੱਡੀ ਵਿਚ ਸੁੱਟ ਕੇ ਲੈ ਗਈ।ਫਿਲਹਾਲ ਇਲਾਕੇ ਵਿੱਚ ਸਥਿਤੀ ਬਹੁਤ ਤਣਾਅਪੂਰਨ ਬਣੀ ਹੋਈ ਹੈ।ਫਿਲਹਾਲ ਪੁਲਿਸ ਨੇ ਇਸ ਸਬੰਧ ਵਿਚ ਕੋਈ ਬਿਆਨ ਨਹੀਂ ਦਿੱਤਾ ਹੈ । ਗੁਰਪ੍ਰੀਤ ਗੋਪੀ ਨਾਂ ਦੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ। 

ਹਾਲਾਂਕਿ ਕਾਂਗਰਸ ਨੇਤਾਵਾਂ ਦੇ ਦਬਾਅ ਵਿਚ ਉਸ ਨੂੰ ਛੱਡ ਦਿੱਤਾ ਗਿਆ।ਡੀਐੱਸਪੀ ਕਪੁਰ ਦਾ ਕਹਿਣਾ ਹੈ ਕਿ ਸਵੇਰੇ ਵੋਟਿੰਗ ਸ਼ੁਰੂ ਹੋਣ ਤੋਂ ਹੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ। ਪੂਰੀ ਵੀਡੀਓ ਖੰਗਾਲਣ ਤੋਂ ਬਾਅਦ ਅਜੇ ਤਕ ਕੋਈ ਖਾਲੀ ਖੋਲ ਸਾਹਮਣੇ ਨਹੀਂ ਆਇਆ। ਪੀੜਤ ਪੱਖ ਦਾ ਦੋਸ਼ ਹੈ ਕਿ ਗੋਲ਼ੀ ਚਲਾਉਣ ਵਾਲਿਆਂ ਨੇ ਨਾਜਾਇਜ਼ ਪਿਸਤੌਲ ਦੀ ਵਰਤੋਂ ਕੀਤੀ ਹੈ। ਉਸ 'ਤੇ ਡੀਐਸਪੀ ਨੇ ਕਿਹਾ ਕਿ ਉਸ ਦੀ ਜਾਂਚ ਚੱਲ ਰਹੀ ਹੈ। ਪੀੜਤ ਪੱਖ ਦਾ ਕਹਿਣਾ ਹੈ ਦੂਜੀ ਧਿਰ ਨੇ ਝੜਪ ਤੋਂ ਬਾਅਦ ਹਵਾ ਵਿਚ 5 ਫਾਇਰ ਕਰਕੇ ਦਹਿਸ਼ਤ ਫੈਲਾਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਿਰੋਧ ਵਿਚ ਉਤਰਨਾ ਪਿਆ।

More News

NRI Post
..
NRI Post
..
NRI Post
..