ਕੋਆਪ੍ਰੇਟਿਵ ਸੁਸਾਇਟੀ ਬੈਂਕ ਦੇ ਸੇਲਜ਼ਮੈਨ ਨਾਲ ਸਾਢੇ ਤਿੰਨ ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਹਲ

by

ਜਲੰਧਰ (ਇੰਦਰਜੀਤ ਸਿੰਘ) : ਦੇਹਾਤ ਪੁਲਿਸ 'ਚ ਸੱਤ ਦਿਨ ਪਹਿਲਾਂ ਕਰਤਾਰਪੁਰ ਦੇ ਰਿਸ਼ੀ ਨਗਰ 'ਚ ਕੋਆਪ੍ਰੇਟਿਵ ਸੁਸਾਇਟੀ ਬੈਂਕ ਦੇ ਸੇਲਜ਼ਮੈਨ ਨਾਲ ਸਾਢੇ ਤਿੰਨ ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਹਲ ਕਰਦਿਆਂ ਤਿੰਨ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕਪੂਰਥਲਾ ਦੇ ਹਮੀਰਾ ਨਿਵਾਸੀ 28 ਸਾਲਾ ਸੁਖਵਿੰਦਰ ਸਿੰਘ ਉਰਮਾ ਨੀਮਾ, ਗੁਰਦਾਸਪੁਰ ਦੇ ਪਿੰਡ ਬੜਢਾਬਾਲਾ ਨਿਵਾਸੀ, 23 ਸਾਲਾ ਜਸਕਰਨ ਸਿੰਘ ਉਰਫ਼ ਬਾਊ ਤੇ ਕਪੂਰਥਲਾ ਦੇ ਪਿੰਡ ਲਖਨਖੋਲੇ ਦੇ 32 ਸਾਲਾ ਰਣਜੀਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਪੁਲਿਸ ਨੇ .12 ਬੋਰ ਦਾ ਯੂਪੀ ਮੇਡ ਕੱਟਾ, ਦਸ ਕਾਰਤੂਸ ਸਮੇਤ ਲੁੱਟੀ ਗਈ ਨਕਦੀ ਦੇ 3,24500 ਰੁਪਏ ਬਰਾਮਦ ਕੀਤੇ ਹਨ।

More News

NRI Post
..
NRI Post
..
NRI Post
..