ਖ਼ੁਸ਼ਖ਼ਬਰੀ ! ਕੋਰੋਨਾ ਦੀ ਪਹਿਲੀ ਦਵਾਈ ਨੂੰ ਮਿਲੀ ਮਨਜ਼ੂਰੀ

by vikramsehajpal

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਵੀਰਵਾਰ ਨੂੰ ਅਮਰੀਕਾ ਦੇ ਰੈਗੂਲੇਟਰਜ਼ ਵੱਲੋਂ ਕੋਵਿਡ-19 ਸਬੰਧੀ ਪਹਿਲੀ ਦਵਾਈ ਰੈਮਡੈਜ਼ਵੀਅਰ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈI ਇਹ ਐਂਟੀਵਾਇਰਲ ਦਵਾਈ ਹੈ ਜੋ ਕਿ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੂੰ ਆਈਵੀ ਰਾਹੀਂ ਦਿੱਤੀ ਜਾਵੇਗੀI ਦੱਸ ਦਈਏ ਕੀ ਯੂਐਸ ਨੈਸ਼ਨਲ ਇੰਸਟੀਚਿਊਟਸ ਆਫ ਹੈਲਥ ਵੱਲੋਂ ਕਰਵਾਏ ਗਏ ਅਧਿਐਨ ਅਨੁਸਾਰ ਇਸ ਦਵਾਈ, ਜਿਸ ਨੂੰ ਕੈਲੇਫੋਰਨੀਆ ਸਥਿਤ ਜਿਲੀਅਡ ਸਾਇੰਸਿਜ਼ ਇਨਕਾਰਪੋਰੇਸ਼ਨ ਵੱਲੋਂ ਵੈਕਲਰੀ ਆਖਿਆ ਜਾਂਦਾ ਹੈ, ਨਾਲ ਕਿਸੇ ਮਰੀਜ਼ ਦੀ ਰਿਕਵਰੀ ਪੰਜ ਦਿਨਾਂ ਵਿੱਚ ਹੋ ਜਾਵੇਗੀI

ਪਹਿਲਾਂ ਇਸ ਰਿਕਵਰੀ ਦਾ ਸਮਾਂ ਔਸਤਨ 15 ਤੋਂ 10 ਦਿਨ ਸੀI ਇਸ ਦਵਾਈ ਨੂੰ ਹਾਲ ਦੀ ਘੜੀ ਬਸੰਤ ਤੱਕ ਸਿਰਫ ਐਮਰਜੰਸੀ ਅਧਾਰ ਉੱਤੇ ਹੀ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਹੁਣ ਇਹ ਕੋਵਿਡ-19 ਦੇ ਇਲਾਜ ਲਈ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਪੂਰੀ ਤਰ੍ਹਾਂ ਮਨਜ਼ੂਰਸ਼ੁਦਾ ਪਹਿਲੀ ਦਵਾਈ ਬਣ ਗਈ ਹੈI ਜਾਨਣਯੋਗ ਹੈ ਕੀ ਇਸ ਮਹੀਨੇ ਦੇ ਸੁਰੂ ਵਿੱਚ ਜਦੋਂ ਰਾਸ਼ਟਰਪਤੀ ਡੌਨਲਡ ਟਰੰਪ ਕੋਵਿਡ-19 ਪਾਜ਼ੀਟਿਵ ਪਾਏ ਗਏ ਤਾਂ ਉਨ੍ਹਾਂ ਨੂੰ ਇਹ ਦਵਾਈ ਦਿੱਤੀ ਗਈ ਸੀI

ਵੈਕਲਰੀ ਦੀ ਡੋਜ਼ ਉਨ੍ਹਾਂ ਵਿਅਕਤੀਆਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਦੀ ਉਮਰ 12 ਸਾਲ ਤੇ ਇਸ ਤੋਂ ਵੱਧ ਹੋਵੇ ਤੇ ਜਿਨ੍ਹਾਂ ਦਾ ਵਜ਼ਨ 40 ਕਿੱਲੋ ਹੋਵੇ ਤੇ ਜਿਹੜੇ ਕਰੋਨਾਵਾਇਰਸ ਕਾਰਨ ਹਸਪਤਾਲ ਵਿੱਚ ਜੇਰੇ ਇਲਾਜ ਹੋਣI 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਐਫਡੀਏ ਕੁੱਝ ਮਾਮਲਿਆਂ ਵਿੱਚ ਹੀ ਇਸ ਦਵਾਈ ਨੂੰ ਵਰਤਣ ਦੀ ਇਜਾਜ਼ਤ ਦੇਵੇਗੀI