ਕ੍ਰਿਕਟ ਵਰਲਡ ਕੱਪ ਵਿੱਚ ਇਨ੍ਹਾਂ 5 ਮੈਚਾਂ ਤੇ ਰਹੇਗੀ ਨਜ਼ਰ

by mediateam

ਲੰਦਨ , 27 ਮਈ , ਰਣਜੀਤ ਕੌਰ ( NRI MEDIA )

ਕ੍ਰਿਕਟ ਵਰਲਡ ਕੱਪ ਜਿਸ ਨੂੰ ਕਿ ਕ੍ਰਿਕਟ ਦਾ ਓਲੰਪਿਕ ਵੀ ਕਿਹਾ ਜਾਂਦਾ ਹੈ 30 ਮਈ ਤੋ ਸ਼ੁਰੂ ਹੋਣ ਜਾ ਰਿਹਾ ਹੈ ,ਇਸ ਸਾਲ ਟੂਰਨਾਮੈਂਟ ਦੇ ਫਾਰਮੈਟ ਵਿਚ ਕੁਝ ਬਦਲਾਅ ਕੀਤੇ ਗਏ ਹਨ ਸਿਰਫ ਟਾਪ 10 ਟੀਮਾਂ ਹੀ ਵਰਲਡ ਕੱਪ ਵਿੱਚ ਹਿੱਸਾ ਲੈਣਗੀਆਂ ਅਤੇ ਸੈਮੀ ਫਾਈਨਲ ਤੋ ਪਹਿਲਾ ਇਕ ਦੂਜੇ ਨਾਲ ਭਿੜਨਗੀਆ।


ਟੂਰਨਾਮੈਂਟ ਦੇ ਪੰਜ ਮੈਚ ਜਿਨਾ ਤੇ ਸਾਰਿਆ ਦੀ ਨਿਗਾਹ ਰਹੇਗੀ ਓਹ ਮੈਚ ਹਨ-


ਭਾਰਤ ਬਨਾਮ ਆਸਟ੍ਰੇਲੀਆ

ਦੋਵੇਂ ਟੀਮਾਂ ਇਕ ਦੂਜੇ ਨਾਲ 9 ਜੂਨ ਨੂੰ ਆਹਮੋ ਸਾਹਮਣੇ ਹੋਣਗੀਆਂ ਪਿਛਲੇ ਸਾਲ ਦੋਨੋ ਟੀਮਾਂ ਦੀ ਪੰਜ ਮੈਚਾਂ ਦੀ ਸੀਰੀਜ਼ ਵਿਚ ਭਾਰਤ ਆਸਟ੍ਰੇਲੀਆ ਤੋ 3-2 ਨਾਲ ਹਾਰਿਆ ਸੀ ਜਦਕਿ ਆਸਟ੍ਰੇਲੀਆ ਦੇ ਸਟਾਰ ਖਿਡਾਰੀ ਡੇਵਿਡ ਵਾਰਨਰ ਅਤੇ ਸਟੀਵ ਸਮਿਥ ਮੈਚ ਵਿਚ ਸ਼ਾਮਿਲ ਨਹੀਂ ਸਨ ਪਰ ਪੂਰੀ ਉਮੀਦ ਹੈ ਕਿ ਇਹ ਦੋਨੋ ਵਰਲਡ ਕੱਪ ਵਿੱਚ ਖੇਡਣਗੇ ਜੋਂ ਕਿ ਭਾਰਤ ਲਈ ਇਕ ਵੱਡਾ ਖਤਰਾ ਸਾਬਿਤ ਹੋ ਸਕਦਾ ਹੈ , ਭਾਰਤ ਦੀ ਲਾਈਨ ਅਪ ਬਹੁਤ ਵਧੀਆ ਹੈ ਪਰ ਆਸਟ੍ਰੇਲੀਆ ਦੇ ਗੇਂਦਬਾਜ ਇਸਦੀ ਯੋਜਨਾ ਨੂੰ ਹਿਲਾ ਸਕਦੇ ਹਨ।


ਇੰਗਲੈਂਡ ਬਨਾਮ ਵੈਸਟ ਇੰਡੀਜ਼

ਦੋਨੋ ਟੀਮਾਂ ਵਿਚਕਾਰ ਮੈਚ 14 ਜੂਨ ਨੂੰ ਹੋਵੇਗਾ,ਦੋਨਾਂ ਟੀਮਾਂ ਵਿਚ ਇਸੇ ਸਾਲ ਫ਼ਰਵਰੀ ਚ ਪੰਜ ਮੈਚਾਂ ਸੀਰੀਜ਼ ਵਿਚ ਮੁਕਾਬਲਾ 2-2 ਤੇ ਰਿਹਾ ਸੀ, ਚੋਥੇ ਓਡੀਆਈ ਵਿਚ ਇੰਗਲੈਂਡ ਨੇ 418 ਦੌੜਾ ਬਣਾਇਆ ਸਨ ਜਿਸਨੂੰ ਵੈਸਟ ਇੰਡੀਜ਼ ਨੇ ਅਸਾਨੀ ਨਾਲ ਪੂਰਾ ਕਰ ਲਿਆ ਸੀ ਸਿਰਫ 28 ਦੌੜਾ ਨਾਲ ਉਹ ਮੈਚ ਹਾਰੀ ਸੀ।


ਆਸਟ੍ਰੇਲੀਆ ਬਨਾਮ ਸਾਊਥ ਅਫਰੀਕਾ

ਦੋਵੇਂ ਟੀਮਾਂ ਇਕਾ ਦੂਜੇ ਨਾਲ 6 ਜੁਲਾਈ ਨੂੰ ਭਿੜਨਗੀਆ ,ਗੇਂਦ ਨਾਲ ਛੇੜ ਛਾੜ ਕਰਨ ਦੇ ਮਾਮਲੇ ਤੋ ਬਾਅਦ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਪਹਿਲੀ ਵਾਰੀ ਸਾਊਥ ਅਫਰੀਕਾ ਦੇ ਖਿਲਾਫ ਮੈਚ ਵਿਚ ਨਜ਼ਰ ਆਉਣਗੇ ,2018 ਵਿਚ ਕੇਪ ਟਾਊਨ ਵਿਚ ਟੈਸਟ ਮੈਚ ਦੌਰਾਨ ਗੇਂਦ ਨਾਲ ਛੇੜ ਛਾੜ ਦੇ ਸਕੈਂਡਲ ਤੋ ਬਾਅਦ ਦੋਵਾਂ ਤੇ ਇਕ ਸਾਲ ਦਾ ਬੈਨ ਲੱਗ ਗਿਆ ਸੀ ,ਦੋਨਾਂ ਟੀਮਾਂ ਦਾ ਮੈਚ ਦਿਲਚਸਪ ਹੋਵੇਗਾ ਕਿਉਂਕਿ ਦੋਨਾਂ ਕੋਲ ਹੀ ਬੇਹਤਰੀਨ ਗੇਂਦਬਾਜਾਂ ਦੀ ਲਾਇਨ ਅਪ ਹੈ ,ਜਿੱਥੇ ਸਟੇਨ ਅਤੇ ਰਾਬਾਦਾ ਚੰਗੀ ਫੋਰਮ 'ਚ ਹਨ ਉੱਥੇ ਹੀ ਸਟਾਰਕ ਅਤੇ ਕਮਿੰਸ ਆਸਟ੍ਰੇਲੀਆ ਲਈ 11 ਦੀ ਟੀਮ ਵਿਚ ਖੇਡਣਗੇ , ਇਸ ਮੈਚ ਵਿਚ ਦੋਵੇਂ ਟੀਮਾਂ ਦੇ ਗੇਂਦਬਾਜ ਹਾਵੀ ਹੋਣਗੇ।


ਪਾਕਿਸਤਾਨ ਬਨਾਮ ਅਫਗਾਨਿਸਤਾਨ

ਦੋਵੇਂ ਟੀਮਾਂ ਇਕ ਦੂਜੇ ਨਾਲ 29 ਜੂਨ ਨੂੰ ਟਕਰਾਉਂਦੀਆਂ ਨਜ਼ਰ ਆਉਣਗੀਆਂ, ਅਫਗਾਨਿਸਤਾਨ ਕੋਲ ਇਸ ਟੂਰਨਾਮੈਂਟ ਵਿਚ ਸਭ ਤੋਂ ਵਧੀਆ ਸਪਿਨ ਗੇਂਦਬਾਜ ਜਿਵੇਂ ਕਿ ਰਸ਼ੀਦ ਖਾਨ ਅਤੇ ਮੁਜੀਬ ਉਰ ਰਹਿਮਾਨ ਹਨ,ਉੱਥੇ ਹੀ ਪਾਕਿਸਤਾਨ ਦਾ ਓਡੀਆਈ ਰਿਕਾਰਡ ਬਹੁਤ ਬੁਰਾ ਰਿਹਾ ਹੈ , ਇਹ ਇੰਗਲੈਂਡ ਕੋਲੋ 4-0 ਨਾਲ ਹਾਰੀ ਸੀ , ਫਿਰ ਵੀ ਪਾਕਿਸਤਾਨ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ ਕਿਉਂਕਿ ਇਹ 2017 ਦੀ ਚੈਂਪੀਅਨ ਟਰਾਫੀ ਦੀ ਵਿਜੇਤਾ ਰਹੀ ਹੈ,ਫਿਲਹਾਲ ਦੋਨੋ ਟੀਮਾਂ ਵਿਚ ਮੈਚ ਕਿਹੋ ਜਿਹਾ ਹੋਵੇਗਾ ਇਸ ਦਾ ਅੰਦਾਜਾ ਨਹੀਂ ਲਗਾਇਆ ਜਾ ਸਕਦਾ।


ਭਾਰਤ ਬਨਾਮ ਇੰਗਲੈਂਡ

ਦੋਵੇਂ ਟੀਮਾਂ ਇਕ ਦੂਜੇ ਨਾਲ 30 ਜੂਨ ਨੂੰ ਆਹਮੋ ਸਾਹਮਣੇ ਹੋਣਗੀਆਂ ,ਬਹੁਤ ਸਾਰੇ ਲੋਕਾਂ ਨੇ ਪਹਿਲਾ ਹੀ ਇਨਾ ਦੋਵਾਂ ਟੀਮਾਂ ਨੂੰ ਵਰਲਡ ਕੱਪ ਦੀਆ ਫਾਈਨਲ ਟੀਮਾਂ ਮੰਨ ਲਿਆ ਹੈ,ਇੰਗਲੈਂਡ ਮੌਜੂਦਾ ਓਡੀਆਈ ਮੈਚਾਂ ਦੀ ਨੰਬਰ ਇਕ ਟੀਮ ਹੈ ਅਤੇ ਭਾਰਤ ਨੰਬਰ ਦੋ ਤੇ ਹੈ ,ਇੰਗਲੈਂਡ ਕੋਲ ਇਸ ਟੂਰਨਾਮੈਂਟ ਦੀ ਸਭ ਤੋਂ ਵਧੀਆ ਬੈਟਿੰਗ ਲਾਇਨ ਅਪ ਹੈ ਜਿਵੇਂ ਕਿ ਜੋਸ ਬਟਲਰ,ਜੇਸਨ ਰੋਏ, ਈਓਨ ਮੋਰਗਨ ਸਾਰੇ ਹੀ ਵਧੀਆ ਖਿਡਾਰੀ ਹਨ , ਉੱਥੇ ਹੀ ਭਾਰਤ ਕੋਲ ਚੰਗੇ ਬੈਟਸਮੈਨ ਦੇ ਨਾਲ ਨਾਲ ਵਧੀਆ ਗੇਂਦਬਾਜ ਵੀ ਹਨ , ਜਸਪ੍ਰੀਤ ਬਮਰਾਹ ਅਤੇ ਮੁਹੰਮਦ ਸ਼ਮੀ ਕੋਲ ਇਹ ਯੋਗਤਾ ਹੈ ਕਿ ਉਹ ਇੰਗਲੈਂਡ ਦੇ ਬੈਟਸਮੈਨ ਨੂੰ ਹਿਲਾ ਕੇ ਰੱਖ ਸਕਦੇ ਹਨ।


ਹਲੇ ਇਸ ਲਿਸਟ ਵਿਚੋਂ ਭਾਰਤ ਬਨਾਮ ਪਾਕਿਸਤਾਨ ਅਤੇ ਇੰਗਲੈਂਡ ਬਨਾਮ ਆਸਟ੍ਰੇਲੀਆ ਵਰਗੇ ਹਾਈ ਵੋਲਟੇਜ ਵਾਲੇ ਮੈਚ ਬਾਹਰ ਰੱਖੇ ਗਏ ਹਨ ,ਲੰਬੇ ਸਮੇਂ ਤੋਂ ਬਾਅਦ ਕ੍ਰਿਕਟ ਵਰਲਡ ਕੱਪ 30 ਮਈ ਤੋ ਸ਼ੁਰੂ ਹੋ ਕੇ 14 ਜੁਲਾਈ ਤਕ ਇੰਗਲੈਂਡ ਵਿਚ ਹੋਵੇਗਾ।