ਹਿਜਾਬ ਪਾਬੰਦੀ ‘ਤੇ ਫੈਸਲਾ ਸੁਣਾਉਣ ਵਾਲੇ ਕਰਨਾਟਕ ਦੇ ਚੀਫ਼ ਜਸਟਿਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ

by jaskamal

ਨਿਊਜ਼ ਡੈਸਕ : ਹਿਜਾਬ ਵਿਵਾਦ ਨੂੰ ਲੈ ਕੇ ਚੱਲ ਰਹੇ ਮੁੱਦੇ 'ਤੇ ਫੈਸਲਾ ਸੁਣਾਉਣ ਵਾਲੇ ਕਰਨਾਟਕ ਹਾਈ ਕੋਰਟ ਦੇ ਜੱਜ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਦੱਸ ਦਈਏ ਇਹ ਧਮਕੀ 15 ਮਾਰਚ ਨੂੰ ਹਿਜਾਬ ਨੂੰ ਲੈ ਕੇ ਫੈਸਲਾ ਸੁਣਾਉਣ ਨੂੰ ਲੈ ਕੇ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਧਮਕੀ ਭਰਿਆ ਵੀਡੀਓ ਸਾਹਮਣੇ ਆਇਆ ਹੈ।

ਵਕੀਲ ਉਮਾਪਤੀ ਐੱਸ ਨੇ ਦੋਸ਼ ਲਾਇਆ ਕਿ ਉਸ ਨੂੰ ਵ੍ਹਟਸਐਪ 'ਤੇ ਇਕ ਵੀਡੀਓ ਸੰਦੇਸ਼ ਮਿਲਿਆ ਹੈ। ਜਿਸ ਵਿੱਚ ਚੀਫ਼ ਜਸਟਿਸ ਰਿਤੂ ਰਾਜ ਅਵਸਥੀ ਨੂੰ "ਕਤਲ ਦੀਆਂ ਧਮਕੀਆਂ" ਦਿੱਤੀਆਂ ਗਈਆਂ ਸਨ। ਤਾਮਿਲਨਾਡੂ ਪੁਲਿਸ ਨੇ ਸ਼ਨੀਵਾਰ ਨੂੰ ਕਰਨਾਟਕ ਹਾਈ ਕੋਰਟ ਦੇ ਜੱਜਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਨਾਲ ਹੀ ਚੀਫ਼ ਜਸਟਿਸ ਸਮੇਤ 3 ਜੱਜਾਂ ਨੂੰ ਵਾਈ (Y) ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ।