ਨਵੀਂ ਦਿੱਲੀ (ਐਨ. ਆਰ .ਆਈ. ਮੀਡਿਆ):- ਦਿੱਲੀ ਦੇ ਮੁੱਖਮੰਤਰੀ ਕੇਜਰੀਵਾਲ ਅੱਜ ਸਿੰਘੂ ਬਾਰਡਰ ਪਹੁੰਚੇ ,ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਇੱਥੇ ਮੁੱਖਮੰਤਰੀ ਦੇ ਤੋਰ ਤੇ ਨਹੀਂ ਬਲਕਿ ਇੱਕ ਸੇਵਾਦਾਰ ਦੇ ਤੋਰ ਤੇ ਆਏ ਨੇ, ਉੰਨਾ ਦਾ ਕਹਿਣਾ ਸੀ ਕਿ ਉਹ ਕਿਸਾਨਾਂ ਦੇ ਨਾਲ ਨੇ , ਉਹ ਇੱਕ ਸੇਵਾਦਾਰ ਦੇ ਤੋਰ ਤੇ ਇੱਥੇ ਪਹੁੰਚੇ ਨੇ |
ਦੂਜੇ ਪਾਸੇ ਉੰਨਾ ਦਾ ਕਹਿਣਾ ਸੀ ਕਿ ਉਹ ਕਲ ਭਾਰਤ ਬੰਦ ਦਾ ਸਮਰਥਨ ਵੀ ਕਰਦੇ ਨੇ ਉੰਨਾ ਨੂੰ ਉਮੀਦ ਹੈ ਇਹ ਸ਼ਾਂਤਮਈ ਸਮਰਥਨ ਹੋਵੇਗਾ , ਇਸ ਮੌਕੇ ਤੇ ਉੰਨਾ ਕੇਂਦਰ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ , ਕੇਜਰੀਵਾਲ ਆ ਕਹਿਣਾ ਸੀ ਕਿ ਉਨ੍ਹਾਂ ਤੇ ਬਹੁਤ ਦਬਾਅ ਪਾਇਆ ਗਿਆ ਸੀ , ਕਿ ਉਹ ਸਟੇਡੀਅਮ ਨੂੰ ਜੇਲ ਚ ਤਬਦੀਲ ਕਰ ਦੇਣ , ਪਰ ਉੰਨਾ ਨੇ ਆਪਣੀ ਆਤਮਾ ਦੀ ਸੁਣੀ ਅਤੇ ਅਜਿਹਾ ਕਰਨ ਤੋਂ ਮੰਨਾ ਕਰ ਦਿੱਤਾ |
