ਦਿੱਲੀ : ਸੰਸਦ ਦੇ ਕਮਰਾ ਨੰਬਰ 59 ‘ਚ ਲੱਗੀ ਅੱਗ, ਨੁਕਸਾਨ ਤੋਂ ਬਚਾਅ

by jaskamal

ਨਿਊਜ਼ ਡੈਸਕ ਦਿੱਲੀ : ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਤੀਸਰਾ ਦਿਨ ਹੈ। ਸਰਦ ਰੁੱਤ ਸੈਸ਼ਨ ਦੇ ਤੀਸਰੇ ਦਿਨ ਸੰਸਦ ਦੇ ਕਮਰਾ ਨੰਬਰ 59 'ਚ ਅਚਾਨਕ ਅੱਗ ਲੱਗ ਗਈ। ਏਐੱਨਆਈ ਨਿਊਜ਼ ਏਜੰਸੀ ਦੀ ਖਬਰ ਦੇ ਮੁਤਾਬਕ, ਇਹ ਅੱਗ ਸਵੇਰੇ ਅੱਠ ਵਜੇ ਲੱਗੀ ਸੀ। ਹਾਲਾਂਕਿ ਕਿਸੇ ਕਿਸਮ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਉਥੇ ਹੀ ਅੱਗ ਲੱਗਣ ਦੀ ਸੂਚਨਾ 'ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਤੇ ਅੱਗ 'ਤੇ ਕਾਬੂ ਪਾ ਲਿਆ ਗਿਆ।

More News

NRI Post
..
NRI Post
..
NRI Post
..