ਗੈਂਗਸਟਰ ਦੀ ਗਰਲਫਰੈਂਡ ਰਹੀ ਮਾਡਲ ਦੀ ਨਹਿਰ ‘ਚੋਂ ਮਿਲੀ ਲਾ*ਸ਼ : 11 ਦਿਨ ਪਹਿਲਾਂ ਗੁਰੂਗ੍ਰਾਮ ਦੇ ਹੋਟਲ ‘ਚ ਕੀਤਾ ਗਿਆ ਸੀ ਕ.ਤਲ
ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ 'ਚ ਹੋਏ ਦਿਵਿਆ ਪਾਹੂਜਾ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੂੰ 12 ਦਿਨਾਂ ਬਾਅਦ ਦਿਵਿਆ ਪਾਹੂਜਾ ਦੀ ਲਾਸ਼ ਮਿਲੀ। ਦਿਵਿਆ ਪਾਹੂਜਾ ਦੀ ਲਾਸ਼ ਫਤਿਹਾਬਾਦ ਦੇ ਟੋਹਾਣਾ ਨੇੜੇ ਭਾਖੜਾ ਨਹਿਰ 'ਚੋਂ ਬਰਾਮਦ ਹੋਈ ਹੈ।
ਦਿਵਿਆ ਦੇ ਸਰੀਰ, ਹੱਥਾਂ ਅਤੇ ਪਿੱਠ 'ਤੇ ਬਣੇ ਟੈਟੂ ਨੇ ਉਸ ਦੇ ਸਰੀਰ ਦੀ ਪਛਾਣ ਕਰਨ 'ਚ ਮਦਦ ਕੀਤੀ। ਲਾਸ਼ ਨੂੰ ਨਹਿਰ 'ਚੋਂ ਕੱਢਣ ਤੋਂ ਬਾਅਦ ਪੁਲਸ ਨੇ ਉਸ ਦੀ ਮਾਂ ਨੂੰ ਮੌਕੇ 'ਤੇ ਬੁਲਾਇਆ। ਦਿਵਿਆ ਦੀ ਮਾਂ ਨੇ ਉਸ ਦੀ ਪਿੱਠ ਅਤੇ ਹੱਥਾਂ 'ਤੇ ਬਣੇ ਟੈਟੂ ਤੋਂ ਲਾਸ਼ ਦੀ ਪਛਾਣ ਕੀਤੀ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਫਤਿਹਾਬਾਦ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ।
ਦਿਵਿਆ ਦੇ ਸਰੀਰ ਦੀ ਹਾਲਤ ਬਹੁਤ ਖਰਾਬ ਸੀ। ਜਿਸ ਨੇ ਵੀ ਦਿਵਿਆ ਦੀ ਲਾਸ਼ ਨੂੰ ਦੇਖਿਆ, ਉਸ ਦੀ ਰੂਹ ਕੰਬ ਗਈ। ਜਾਣਕਾਰੀ ਮੁਤਾਬਕ ਦਿਵਿਆ ਦੀ ਪਿੱਠ ਅਤੇ ਹੱਥ 'ਤੇ ਟੈਟੂ ਬਣਵਾਇਆ ਹੋਇਆ ਸੀ, ਜਿਸ ਕਾਰਨ ਉਸ ਦੀ ਮਾਂ ਨੇ ਉਸ ਨੂੰ ਪਛਾਣ ਲਿਆ ਅਤੇ ਇਹ ਸਾਬਤ ਹੋ ਗਿਆ ਕਿ ਨਹਿਰ 'ਚ ਪਈ ਲਾਸ਼ ਦਿਵਿਆ ਪਾਹੂਜਾ ਦੀ ਹੈ। 2 ਜਨਵਰੀ ਨੂੰ ਦਿਵਿਆ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ 4 ਜਨਵਰੀ ਨੂੰ ਉਸ ਦੀ ਲਾਸ਼ ਪਟਿਆਲਾ ਨਹਿਰ ਵਿੱਚ ਸੁੱਟ ਦਿੱਤੀ ਗਈ ਸੀ।



